ਪਟਿਆਲਾ ''ਚ ''ਗੁੱਗਾ ਨੌਮੀ'' ਦੀਆਂ ਲੱਗੀਆਂ ਰੌਣਕਾਂ, ਹਜ਼ਾਰਾਂ ਭਗਤਾਂ ਨੇ ਟੱਕਿਆ ਮੱਥਾ

08/18/2017 12:36:54 PM

ਨਾਭਾ (ਜੈਨ) : ਇਥੇ ਦੁਲੱਦੀ ਗੇਟ ਤੋਂ ਬਾਹਰ ਕੈਂਟ ਰੋਡ ਵਿਖੇ ਸ਼੍ਰੀ ਗੁੱਗਾਨੌਮੀ ਦਾ ਵਿਸ਼ਾਲ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿਚ ਰਾਤ 12 ਵਜੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਆ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਜੋ ਦੇਰ ਰਾਤ ਤੱਕ ਚਲਦਾ ਰਿਹਾ। ਲਗਭਗ 20 ਹਜ਼ਾਰ ਭਗਤਾਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਪ੍ਰਬੰਧਕੀ ਕਮੇਟੀ ਵੱਲੋਂ ਬੈਰੀਕੇਡ ਲਾ ਕੇ ਭਗਤਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਪੁਲਸ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਵੱਖ-ਵੱਖ ਧਾਰਮਿਕ-ਸਮਾਜਿਕ ਸੰਸਥਾਵਾਂ ਵੱਲੋਂ 24 ਘੰਟੇ ਖੀਰ, ਆਲੂ-ਪੁਰੀ ਤੇ ਬਰੈੱਡ-ਪਕੌੜਾ ਦੇ ਲੰਗਰ ਲਾਏ ਗਏ। ਸ਼੍ਰੀ ਨੈਣਾ ਦੇਵੀ ਮੰਦਰ ਕਮੇਟੀ ਨੇ ਸੇਵਾਦਾਰ ਨੇ ਵੀ ਦਿਨ-ਰਾਤ ਡਿਊਟੀ ਨਿਭਾਈ।


Related News