ਜੀ. ਐੱਸ. ਟੀ. ਦੇ ਵਿਰੋਧ ''ਚ ਕੱਪੜਾ ਵਿਕਰੇਤਾਵਾਂ ਨੇ ਤਿੰਨ ਦਿਨਾਂ ਲਈ ਰੱਖੀਆਂ ਦੁਕਾਨਾਂ ਬੰਦ

06/27/2017 2:35:43 PM

ਜਲਾਲਾਬਾਦ (ਸੇਤੀਆ) : ਕੇਂਦਰ ਅਤੇ ਸੂਬਾ ਪੱਧਰੀ ਕੱਪੜਾ ਵਿਕਰੇਤਾ ਯੂਨੀਅਨ ਦੇ ਸੱਦੇ 'ਤੇ ਜੁਲਾਈ ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਜੀ. ਐੱਸ. ਟੀ ਕਾਨੂੰਨ ਖਿਲਾਫ ਹੋਲਸੇਲ ਅਤੇ ਰਿਟੇਲ ਕੱਪੜਾ ਵਿਕਰੇਤਾਵਾਂ ਵਲੋਂ ਤਿੰਨ ਦਿਨਾਂ ਲਈ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਿਸਦੀ ਕੜੀ ਵਜੋਂ ਜਲਾਲਾਬਾਦ ਦੇ ਕਰੀਬ 120 ਕੱਪੜਾ ਵਿਕਰੇਤਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਬਾਜ਼ਾਰਾਂ ਵਿਚ ਰੋਸ ਮਾਰਚ ਵੀ ਕੀਤਾ। ਅੱਜ ਦੇ ਰੋਸ ਮਾਰਚ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਦਰਸ਼ਨ ਲਾਲ ਅਨੇਜਾ, ਉਪ ਪ੍ਰਧਾਨ ਰਵੀ ਮਿੱਢਾ ਅਤੇ ਸੈਕਟਰੀ ਸੁਰਿੰਦਰ ਬਜਾਜ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਲਾਲ ਅਨੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤਾ ਜਾ ਰਿਹਾ ਜੀਐਸਟੀ ਕਾਨੂੰਨ ਜ਼ਿਆਦਾਤਰ ਦੁਕਾਨਦਾਰਾਂ ਦੀ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 1 ਹਜ਼ਾਰ ਰੁਪਏ ਦੀ ਕੱਪੜੇ ਦੀ ਖਰੀਦ ਤੇ ਟੈਕਸ ਨਹੀਂ ਲਗਾਇਆ ਗਿਆ ਹੈ ਜਦਕਿ ਇਸ ਤੋਂ ਉਪਰ 5 ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ। ਜਿਸ ਨੂੰ ਕੱਪੜਾ ਵਿਕਰੇਤਾ ਬਿਲਕੁਲ ਮਨਜ਼ੂਰ ਨਹੀਂ ਕਰਨਗੇ।
ਇਸ ਮੌਕੇ ਉਪ ਪ੍ਰਧਾਨ ਰਵੀ ਮਿੱਢਾ ਅਤੇ ਸੈਕਟਰੀ ਸੁਰਿੰਦਰ ਬਜਾਜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੱਪੜੇ ਤੇ ਲਾਗੂ ਕੀਤਾ ਗਿਆ ਜੀਐਸਟੀ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ਅਤੇ ਇਸ ਦੇ ਰੋਸ ਵਜੋਂ ਉਨ੍ਹਾਂ ਨੇ ਤਿੰਨ ਦਿਨਾਂ ਲਈ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਸਿਰਫ ਦੁਕਾਨਦਾਰਾਂ ਦੀ ਸਿਰਦਰਦੀ ਨੂੰ ਵਧਾ ਰਹੀ ਹੈ ਜਦਕਿ ਸਰਕਾਰ ਨੂੰ ਵਪਾਰੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ ਜਦਕਿ ਦੂਜੇ ਸਰਕਾਰ ਜੀਐਸਟੀ ਲਾਗੂ ਕਰਕੇ ਉਨ੍ਹਾਂ ਲਈ ਮੁਸੀਬਤਾਂ ਵਧਾ ਰਹੀ ਹੈ।


Related News