ਪੰਜਾਬ ਸਰਕਾਰ ਨੇ ਡਾ. ਅਵਨੀਸ਼ ਸੂਦ ਨੂੰ ਕੀਤਾ ਨੌਕਰੀ ਤੋਂ ਬਰਖਾਸਤ

10/13/2017 12:12:27 PM


ਹੁਸ਼ਿਆਰਪੁਰ (ਘੁੰਮਣ)- ਪੰਜਾਬ ਸਰਕਾਰ ਨੇ ਅੱਜ ਇਥੇ ਅਹਿਮ ਫੈਸਲਾ ਲੈਂਦਿਆਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ 'ਤੇ ਤਾਇਨਾਤ ਡਾ. ਅਵਨੀਸ਼ ਸੂਦ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। 
ਹਾਲਾਂਕਿ ਉਨ੍ਹਾਂ ਦੀਆਂ ਸੇਵਾਵਾਂ 30 ਨਵੰਬਰ 2017 ਨੂੰ ਖਤਮ ਹੋਣੀਆਂ ਸਨ। ਸਿਹਤ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਜਲੀ ਭੰਵਰਾ ਵੱਲੋਂ ਅੱਜ ਇਸ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਡਾ. ਰੇਨੂੰ ਸੂਦ ਨੇ ਆਪਣੇ ਆਦੇਸ਼ਾਂ 'ਚ ਲਿਖਿਆ ਕਿ ਡਾ. ਅਵਨੀਸ਼ ਸੂਦ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਅੱਜ ਦੁਪਹਿਰ ਸਮੇਂ ਸਮਾਪਤ ਕਰ ਕੇ ਡਿਊਟੀ ਤੋਂ ਫਾਰਗ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਡਾ. ਅਵਨੀਸ਼ ਸੂਦ 2 ਸਾਲ ਪਹਿਲਾਂ ਸੇਵਾ ਮੁਕਤ ਹੋਏ ਸਨ ਤੇ ਅੱਜਕਲ ਐਕਸਟੈਂਸ਼ਨ 'ਤੇ ਚੱਲ ਰਹੇ ਸਨ। ਸਿਵਲ ਸਰਜਨ ਦਫ਼ਤਰ ਦੇ ਸੂਤਰਾਂ ਅਨੁਸਾਰ 3 ਮਹੀਨੇ ਪਹਿਲਾਂ ਉਸ ਸਮੇਂ ਦੇ ਸਿਵਲ ਸਰਜਨ ਵੱਲੋਂ ਡਾ. ਸੂਦ ਖਿਲਾਫ਼ ਚਾਰਜਸ਼ੀਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਗਈ ਸੀ। ਇਸ ਦੇ ਆਧਾਰ 'ਤੇ ਸਰਕਾਰ ਵੱਲੋਂ ਉਪਰੋਕਤ ਕਾਰਵਾਈ ਕੀਤੀ ਗਈ ਹੈ।


Related News