ਗੋਸਾਈਂ ਦਾ ਕਤਲ ਕਾਂਡ : ਇਲਾਕਾ ਛਾਉਣੀ ''ਚ ਤਬਦੀਲ, ਪੁਲਸ ਕਮਿਸ਼ਨਰ ਨੇ ਖੁਦ ਕੀਤੀ ਦੁਕਾਨਾਂ ''ਤੇ ਛਾਣਬੀਨ

10/19/2017 10:39:17 AM

ਲੁਧਿਆਣਾ (ਅਨਿਲ)-ਲਾਡੋਵਾਲ ਸਥਿਤ ਰਵਿੰਦਰ ਗੋਸਾਈਂ ਦੇ ਕਾਤਲਾਂ ਵੱਲੋਂ ਵਰਤਿਆ ਮੋਟਰਸਾਈਕਲ ਮਿਲਣ ਵਾਲੀ ਜਗ੍ਹਾ ਦੇ ਆਲੇ-ਦੁਆਲੇ ਸਥਿਤ ਦੁਕਾਨਾਂ ਵਿਚ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਤੇ ਡੀ. ਸੀ. ਪੀ. ਕ੍ਰਾਈਮ ਗਗਨਦੀਪ ਸਿੰਘ ਵੱਲੋਂ ਆਪ ਜਾ ਕੇ ਕੇਸ ਸਬੰਧੀ ਜਾਂਚ ਕੀਤੀ ਗਈ। ਸੀ. ਪੀ. ਨੇ ਆਲੇ-ਦੁਆਲੇ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਕਈ ਟੀਮਾਂ ਬਣਾ ਕੇ ਇਸ ਇਲਾਕੇ ਵਿਚ ਆਉਣ-ਜਾਣ ਵਾਲੇ ਸਾਰੇ ਰਸਤਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।


Related News