ਜੀ.ਐੱਨ.ਡੀ.ਯੂ. ਦੀ ਪ੍ਰੋਫੈਸਰ ਨੂੰ ਅਗਵਾ ਕਰਨ ਵਾਲੇ ਦੋਸ਼ੀ ਦੀ ਮਹਾਰਾਸ਼ਟਰ ''ਚ ਮਿਲੀ ਲਾਸ਼

09/21/2017 2:05:52 AM

ਅੰਮ੍ਰਿਤਸਰ— ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੀ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਨੂੰ ਅਗਵਾ ਕਰਨ ਦਾ ਮਾਮਲਾ ਗੁੰਝਲਦਾਰ ਹੋ ਗਿਆ ਹੈ। ਸੁਖਪ੍ਰੀਤ ਕੌਰ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਵਾਲਾ ਉਸ ਜਤਿੰਦਰ ਸਿੰਘ ਵਿਰਕ (ਉਰਫ) ਗੈਰੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਅੰਬੋਲੀ ਪਿੰਡ 'ਚ ਆਤਮ ਹੱਤਿਆ ਕਰ ਲਈ ਪਰ ਮੋਗਾ ਜ਼ਿਲੇ ਦੇ ਬਾਘਾਪੁਰਾਨਾ ਦੇ ਰਹਿਣ ਵਾਲੇ ਪ੍ਰੋਫੈਸਰ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਜ਼ਿਕਰਯੋਗ ਹੈ ਕਿ 11 ਸਤੰਬਰ ਨੂੰ ਜੀ.ਐੱਨ.ਡੀ.ਯੂ. ਦੇ ਹੋਸਟਲ ਰੂਮ 'ਚ ਇਕ ਨੋਟ ਛੱਡ ਗਈ ਸੀ, ਜਿਸ 'ਚ ਲਿਖਿਆ ਸੀ ਕਿ ਉਹ ਵਾਰ-ਵਾਰ ਗੈਰੀ ਤੋਂ ਆਪਣੇ ਪੈਸੇ ਵਾਪਸ ਮੰਗ ਰਹੀ ਸੀ। ਉਹ ਉਸ ਨੂੰ ਪੈਸੇ ਵਾਪਸ ਦੇਣ ਲਈ ਆ ਰਿਹਾ ਹੈ। ਇਸ ਦੇ ਤਹਿਤ ਉਸ ਨੇ ਮਿਲਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਰਕਿਟ 'ਚ ਬਣੇ ਸਬ-ਵੇ 'ਚ ਜਾ ਰਹੀ ਹੈ। ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਜਤਿੰਦਰ ਸਿੰਘ ਉਰਫ ਗੈਰੀ ਹੋਵੇਗਾ।
ਜ਼ਿਕਰਯੋਗ ਹੈ ਕਿ ਦੋਸ਼ੀ ਲਗਾਤਾਰ ਸੁਖਪ੍ਰੀਤ ਕੌਰ ਦੀ ਲੋਕੇਸ਼ਨ ਨੂੰ ਬਦਲ ਰਹੇ ਹਨ। ਦਿੱਲੀ-ਜੈਪੁਰ ਹਾਈਵੇ 'ਤੇ ਬਣੇ ਟੋਲ ਪਲਾਜਾ 'ਤੇ ਐਤਵਾਰ ਦੀ ਰਾਤ ਦੋਸ਼ੀ ਜਤਿੰਦਰ ਸਿੰਘ ਉਰਫ ਗੈਰੀ ਦੀ ਹੋਂਡਾ ਸਿਟੀ ਕਾਰ ਨੂੰ ਸਪਾਟ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਦੀ ਸਪੈਸ਼ਲ ਟੀਮਾਂ ਨੇ ਜੈਪੁਰ ਦੇ ਵੱਖ-ਵੱਖ ਹੋਟਲਾਂ ਦੀ ਤਲਾਸ਼ੀ ਤਾਂ ਲਈ ਪਰ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ। ਸੁਖਪ੍ਰੀਤ ਕੌਰ ਨੂੰ ਜਿਸ ਗੱਡੀ 'ਚ ਬਿਠਾਇਆ ਗਿਆ ਸੀ, ਉਹ ਦਿੱਲੀ-ਜੈਪੁਰ ਹਾਈਵੇ ਵੱਲ ਗਈ ਸੀ, ਉਹ ਦਿੱਲੀ-ਜੈਪੁਰ ਹਾਈਵੇ ਵੱਲ ਗਈ ਸੀ। ਜਦੋਂ ਟੋਲ ਪਾਲਜਾ ਦੀ ਸੀ.ਸੀ.ਟੀ.ਵੀ. ਫੁਟੇਜ਼ ਨੂੰ ਦੇਖਿਆ ਗਿਆ ਤਾਂ ਉਸ 'ਚ ਦੋਸ਼ੀ ਜਤਿੰਦਰ ਸਿੰਘ ਗੈਰੀ ਦੀ ਹੋਂਡਾ ਸਿਟੀ ਕਾਰ ਸਪਾਟ ਹੋਈ ਸੀ।


Related News