ਪੈਦਾ ਹੁੰਦੇ ਹੀ ਲੜਕੀਆਂ ਦੀਆਂ ਅੱਖਾਂ ਦੇਖ ਡਰ ਗਿਆ ਸੀ ਪਰਿਵਾਰ, ਲੋਕ ਲੈਂਦੇ ਹਨ ਸੈਲਫੀਆਂ

08/18/2017 1:38:25 PM

ਜਲੰਧਰ - ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਦੀ ਖੱਬੀ ਅੱਖ ਨੀਲੀ ਅਤੇ ਸੱਜੀ ਅੱਖ ਭੂਰੀ ਹੈ। ਮਾਂ ਜਸਬੀਰ ਕੌਰ ਨੇ ਦੱਸਿਆ ਕਿ ਜਦੋਂ ਰਵੀਨਾ ਪੈਦਾ ਹੋਈ ਤਾਂ ਇਸ ਦੀਆਂ ਦੋਨੇਂ ਅੱਖਾਂ ਦਾ ਰੰਗ ਅਲੱਗ-ਅਲੱਗ ਸੀ। ਇਹ ਦੇਖ ਪਰਿਵਾਰਕ ਮੈਂਬਰ ਹੈਰਾਨ ਸਨ। ਜਦੋਂ ਅਸੀਂ ਡਾਕਟਰ ਕੋਲ ਗਏ ਤਾਂ ਅਸੀਂ ਇਸ ਬਾਰੇ ਡਾਕਟਰ ਨੂੰ ਪੁੱਛਿਆ ਕਿ ਇਹ ਕੋਈ ਬੀਮਾਰੀ ਤਾਂ ਨਹੀਂ ਹੈ ਪਰ ਡਾਕਟਰ ਵੀ ਇਸ ਬਾਰੇ ਕੁਝ ਨਾ ਦੱਸ ਸਕਿਆ। ਰਵੀਨਾ ਪਹਿਲੀ ਬੱਚੀ ਸੀ ਇਸ ਲਈ ਡਰ ਬਣਿਆ ਰਹਿੰਦਾ ਸੀ ਕਿ ਅੱਗੇ ਜਾ ਕੇ ਉਸ ਨੂੰ ਦੇਖਣ 'ਚ ਕੋਈ ਤਕਲੀਫ ਨਾ ਹੋਵੇ। 
ਰਵੀਨਾ ਦੇ ਪੈਦਾ ਹੋਣ ਤੋਂ ਹੀ ਉਸ ਦੀਆਂ ਅੱਖਾਂ ਅਜਿਹੀਆਂ ਹਨ। ਇਸ ਤੋਂ ਬਾਅਦ ਜਦੋਂ ਦੂਜੀ ਲੜਕੀ ਰਮਨਪ੍ਰੀਤ ਦਾ ਜਨਮ ਹੋਇਆ ਤਾਂ ਉਸ ਦੀਆਂ ਅੱਖਾਂ ਵੀ ਬਿਲਕੁਲ ਵੱਡੀ ਲੜਕੀ ਵਰਗੀਆਂ ਸਨ। ਲੋਕ ਸਾਨੂੰ ਕਹਿੰਦੇ ਕਿ ਅਜਿਹਾ ਕਦੇ ਦੇਖਿਆ ਤਾਂ ਨਹੀਂ ਹੈ ਕਿ ਕਿਸੇ ਬੱਚੇ ਦੀਆਂ ਅੱਖਾਂ ਦੇ ਦੋ ਰੰਗ ਹੋਣ। ਉਨ੍ਹਾਂ ਨੂੰ ਦੇਖਣ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਤਾਂ ਅਸੀਂ ਇਸ ਨੂੰ ਪ੍ਰਮਾਤਮਾ ਦਾ ਤੋਹਫਾ ਮੰਨ ਲਿਆ। ਦੋਨੇਂ ਭੈਣਾਂ ਆਪਣੇ ਹੀ ਪਿੰਡ ਦੇ ਸਰਾਕਰੀ ਸਕੂਲ 'ਚ ਪੜ੍ਹਨ ਜਾਂਦੀਆਂ ਹਨ। ਲੋਕ ਅਕਸਰ ਇਨ੍ਹਾਂ ਦੀਆਂ ਅੱਖਾਂ ਦਾ ਰੰਗ ਦੇਖ ਹੈਰਾਨ ਰਹਿ ਜਾਂਦੇ ਹਨ ਅਤੇ ਉਨ੍ਹਾਂ ਨਾਲ ਸੈਲਫੀ ਲੈਂਦੇ ਹਨ। 


Related News