11 ਹਜ਼ਾਰ ਵੋਲਟੇਜ ਦੀਆਂ ਤਾਰਾਂ ਦੀ ਲਪੇਟ ''ਚ ਆਉਣ ਨਾਲ ਕੁੜੀ ਝੁਲਸੀ

07/23/2017 1:11:22 PM

ਪਿੰਜੌਰ (ਰਾਵਤ)— ਪਿੰਜੌਰ ਵਿਚ ਇਕ 13 ਸਾਲਾ ਕੁੜੀ ਦੀ 11 ਹਜ਼ਾਰ ਵੋਲਟੇਜ ਦੀ ਬਿਜਲੀ ਦੀ ਤਾਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋ ਗਈ। ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਕ੍ਰਿਸ਼ਣ ਸੋਨੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ ਉਸ ਦੀ 13 ਸਾਲਾ ਬੇਟੀ ਆਪਣੀ ਸਹੇਲੀ ਨਾਲ ਛੱਤ 'ਤੇ ਖੇਡ ਰਹੀ ਸੀ। ਖੇਡਦੇ ਸਮੇਂ ਉਹ ਛੱਤ ਉੱਪਰੋਂ ਲੰਘ ਰਹੀ 11 ਹਜ਼ਾਰ ਵੋਲਟੇਜ ਦੀ ਤਾਰ ਦੀ ਲਪੇਟ ਵਿਚ ਆ ਗਈ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। 
ਲੜਕੀ ਦੀ ਮਾਂ ਮੋਨਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਹਸਪਤਾਲ ਪਿੰਜੌਰ ਥਾਣੇ ਵਿਚ ਵੀ ਦੇ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਘਰ ਤੋਂ ਉੱਪਰੋਂ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਇਨ੍ਹਾਂ ਤਾਰਾਂ 'ਚੋਂ ਇਕ ਤਾਂ ਛੱਤ ਦੇ ਨਾਲ ਹੀ ਲੱਗੀ ਹੋਈ ਹੈ।


Related News