ਰੰਜਿਸ਼ ਕਾਰਨ ਲੜਕੀ ਨੂੰ ਗੁਆਂਢੀਆਂ ਨੇ ਬਰੇਹਿਮੀ ਨਾਲ ਕੁੱਟਿਆ

Monday, July 17, 2017 12:46 PM
ਰੰਜਿਸ਼ ਕਾਰਨ ਲੜਕੀ ਨੂੰ ਗੁਆਂਢੀਆਂ ਨੇ ਬਰੇਹਿਮੀ ਨਾਲ ਕੁੱਟਿਆ

ਜਲੰਧਰ(ਸ਼ੌਰੀ)— ਬੂਟਾ ਪਿੰਡ 'ਚ ਗੁਆਂਢੀ ਔਰਤਾਂ ਨੇ ਮਿਲ ਕੇ ਇਕ ਲੜਕੀ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ 'ਚ ਇਲਾਜ ਦੌਰਾਨ ਪ੍ਰਿਯਾ ਪੁੱਤਰੀ ਜਾਗੀਰ ਚੰਦਰ ਨੇ ਦੱਸਿਆ ਕਿ ਇਲਾਕੇ 'ਚ ਧਾਰਮਿਕ ਸਥਾਨ 'ਤੇ ਗੁਆਂਢੀ ਔਰਤਾਂ ਕਬਜ਼ਾ ਕਰਕੇ ਉਥੇ ਦੂਜਾ ਧਾਰਮਿਕ ਸਥਾਨ ਬਣਾਉਣਾ ਚਾਹੁੰਦੀਆਂ ਹਨ। ਇਸ ਬਾਬਤ ਵਿਰੋਧ ਕਰਨ 'ਤੇ ਉਕਤ ਔਰਤਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਪਹਿਲਾਂ ਵੀ ਉਸ ਦੇ ਭਰਾਵਾਂ ਨੂੰ ਕੁੱਟਿਆ ਸੀ। ਇਸੇ ਰੰਜਿਸ਼ ਦੇ ਚਲਦਿਆਂ ਐਤਵਾਰ ਨੂੰ ਉਕਤ ਔਰਤਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਇੱਟਾਂ ਨਾਲ ਹਮਲਾ ਕੀਤਾ। ਉਹ ਭੱਜਦੀ ਹੋਏ ਆਪਣੇ ਘਰ ਪਹੁੰਚੀ ਤਾਂ ਉਕਤ ਔਰਤਾਂ ਘਰ 'ਚ ਆ ਕੇ ਉਸ ਨਾਲ ਕੁੱਟਮਾਰ ਕਰਕੇ ਚਲੀਆਂ ਗਈਆਂ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!