71ਵੇਂ ਆਜ਼ਾਦੀ ਦਿਵਸ ਮੌਕੇ ਵਿਧਾਇਕ ਰਜਿੰਦਰ ਸਿੰਘ ਨੇ ਦਿੱਤਾ ਫਾਇਰ ਬ੍ਰਿਗੇਡ ਗੱਡੀ ਦਾ ਤੋਹਫਾ

08/17/2017 7:58:30 AM

ਸਮਾਣਾ (ਅਨੇਜਾ) - 71ਵੇਂ ਅਜ਼ਾਦੀ ਦਿਵਸ ਮੌਕੇ ਸਥਾਨਕ ਗਾਂਧੀ ਗਰਾਊਂਡ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਆਯੋਜਨ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਰਜਿੰਦਰ ਸਿੰਘ ਦਾ ਮੌਜੂਦ ਹਲਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਦੇਸ਼-ਭਗਤੀ ਸਬੰਧੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਵਿਧਾਇਕ ਰਜਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਕਈ ਸ਼ਹਾਦਤਾਂ ਤੋਂ ਬਾਅਦ ਮਿਲੀ ਹੈ। ਇਸ ਲਈ ਇਸ ਦਿਨ ਸਾਨੂੰ ਜਸ਼ਨ ਜ਼ਰੂਰ ਮਨਾਉਣੇ ਚਾਹੀਦੇ ਹਨ। ਸਮਾਣਾ ਹਲਕੇ ਨੂੰ ਸਿਹਤ ਸਬੰਧੀ ਸਹੂਲਤਾਂ ਦੇਣ ਲਈ ਸਿਵਲ ਹਸਪਤਾਲ ਦੀਆਂ ਕਮੀਆਂ ਨੂੰ ਇਕ-ਇਕ ਕਰ ਕੇ ਦੂਰ ਕੀਤਾ ਜਾ ਰਿਹਾ ਹੈ। ਸਮਾਰੋਹ ਦੀ ਸਮਾਪਤੀ ਮੌਕੇ ਹਲਕਾ ਵਾਸੀਆਂ ਨੂੰ ਵਿਧਾਇਕ ਰਜਿੰਦਰ ਸਿੰਘ ਨੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਭੇਟ ਕੀਤੀ ਗਈ।
  ਇਸ ਮੌਕੇ ਸੁਰਿੰਦਰ ਖੇੜਕੀ, ਅਸ਼ਵਨੀ ਗੁਪਤਾ, ਮੇਜਰ ਸਿੰਘ, ਸਚਿਨ ਕੰਬੋਜ, ਬੇਅੰਤ ਪੱਪੀ, ਦੇਵ ਰਾਜ ਗਰਗ, ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਪ੍ਰਦੁੱਮਣ ਵਿਰਕ, ਗੋਪਾਲ ਕ੍ਰਿਸ਼ਨ ਗਰਗ, ਮੰਗਤ ਮਵੀ, ਯਾਦਵਿੰਦਰ ਧਨੌਰੀ, ਯਤਿਨ ਵਰਮਾ, ਸੰਜੇ ਸਿੰਗਲਾ, ਪ੍ਰੇਮ ਚੰਦ ਨੰਬਰਦਾਰ, ਜੀਵਨ ਗਰਗ, ਪਵਨ ਬਾਂਸਲ, ਸੁਰੇਸ਼ ਆਲਮਪੁਰ, ਰਤਨ ਚੀਮਾ, ਲਾਭ ਸਿੱਧੂ, ਯਸ਼ਪਾਲ ਸਿੰਗਲਾ, ਡਾ. ਪ੍ਰੇਮ ਪਾਲ, ਰਜਿੰਦਰ ਸਿੰਘ ਮੁੰਡਖੇੜਾ, ਪ੍ਰਦੀਪ ਸ਼ਰਮਾ, ਜਗਤਾਰ ਮਣਕੂ, ਰਿਸ਼ੂ ਸਿੰਗਲਾ, ਰਜਿੰਦਰ ਬੱਲੀ, ਸੁਮਿਤ ਸ਼ੈਂਟੀ, ਗੁਰਦੀਪ ਖੀਵਾ, ਭੁਪਿੰਦਰ ਕੌਰ ਕੋਰਜੀਵਾਲਾ, ਗੁਰਜੀਤ ਬਲੀ, ਸੁਖਬੀਰ ਸੰਧੂ, ਰਾਕੇਸ਼ ਜਿੰਦਲ, ਸੁਖਵਿੰਦਰ ਮਿਆਲਾਂ, ਪਵਨ ਬਾਂਸਲ, ਹਰਪਾਲ ਰੇਤਗੜ੍ਹ, ਧਰਮਪਾਲ ਨਾਹਰ, ਰਾਮ ਬਾਂਸਲ, ਹਰਵਿੰਦਰ ਸਰਪੰਚ ਭਾਨਰਾ, ਬਲਜਿੰਦਰ ਸਿੰਘ, ਬੱਗਾ ਸਰਪੰਚ ਸੈਦੀਪੁਰ, ਲਾਡੀ ਚੌਂਹਠ, ਰਸ਼ਮਿੰਦਰ ਖੇੜੀ, ਸ਼ੌਂਕੀ ਸਰਪੰਚ ਚੌਂਹਠ, ਅਮਰਜੀਤ ਬੰਮਣਾ, ਗੁਰਪ੍ਰੀਤ ਬੰਮਣਾ, ਗੋਰਾ ਮਾਜਰੀ, ਵਿਜੇ ਕਬਾੜੀਆ, ਬਲਦੇਵ ਕ੍ਰਿਸ਼ਨ, ਦੇਸ ਰਾਜ ਅਤੇ ਗਿਆਨ ਚੰਦ ਸਾਬਕਾ ਕੌਂਸਲਰ, ਦੇਵਕੀ ਨੰਦਨ, ਸੋਨੂੰ ਕਲਿਆਣ, ਸੰਦੀਪ ਲੂੰਬਾ, ਧਰਮਪਾਲ ਜੋਸ਼ੀ, ਸ਼ਿਵ ਕੁਮਾਰ ਗੋਇਲ, ਚਾਂਦ ਵਰਮਾ, ਅਵਿਨਾਸ਼ ਡਾਂਗ, ਯਸ਼ਪਾਲ ਗਰਗ, ਜਗਦੀਪ ਮਹਿਲ ਖੇੜੀ, ਨਰੇਸ਼ ਮਿੱਤਲ, ਪਰਮਜੀਤ ਸੰਧੂ, ਉਮਰ ਦਰਾਜ, ਗਗਨ ਸਿੰਗਲਾ, ਗੁਰਦੀਪ ਸਰਪੰਚ ਧਨੌਰੀ, ਮਾਸਟਰ ਪਰਮਜੀਤ ਲਾਲ, ਗੁਰਮੀਤ ਦੁੱਲੜ, ਮੁਖਤਿਆਰ ਸੈਦੀਪੁਰ ਅਤੇ ਵੱਡੀ ਸੰਖਿਆ ਵਿਚ ਕਾਂਗਰਸੀ ਵਰਕਰ ਮੌਜੂਦ ਸਨ।


Related News