ਗੈਂਗਸਟਰ ਰਿੰਕਾ ਅਤੇ ਮਾਝਾ ਨੇ ਪਿਸਟਲ ਵਿਖਾ ਮੰਗੀ ਲੱਖਾਂ ਦੀ ਫਿਰੌਤੀ

10/17/2017 5:52:03 AM

ਅੰਮ੍ਰਿਤਸਰ,  (ਸੰਜੀਵ)-  ਗੈਂਗਸਟਰ ਰਿੰਕਾ ਅਤੇ ਮਾਝਾ ਨੇ ਪਿਸਟਲ  ਵਿਖਾ ਕੇ ਲੱਖਾਂ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਨੀਨਾ ਨਿਵਾਸੀ ਹਿੰਦੁਸਤਾਨੀ ਬਸਤੀ ਨੇ ਅੱਜ ਪੁਲਸ ਕਮਿਸ਼ਨਰ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਫਰਿਆਦ ਲਗਾਈ ਹੈ  ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨ 11:30 ਵਜੇ ਦੇ ਕਰੀਬ ਉਕਤ ਦੋਵੇਂ ਮੁਲਜ਼ਮ ਆਪਣੇ ਕੁਝ ਸਾਥੀਆਂ ਦੇ ਨਾਲ ਉਸ ਦੇ ਘਰ 'ਤੇ ਆਏ ਅਤੇ ਗਾਲ-ਗਲੌਚ ਕਰਨ ਲੱਗੇ, ਜਿਸ ਦੌਰਾਨ ਉਹ ਉਸ ਦੇ ਪਤੀ ਨੂੰ ਸੱਦ ਕੇ ਬਾਹਰ ਲੈ ਗਏ ਜਿਵੇਂ ਹੀ ਉਸ ਦੇ ਪਤੀ ਮੁਲਜ਼ਮਾਂ ਦੇ ਕੋਲ ਪੁੱਜੇ ਤਾਂ ਉਨ੍ਹਾਂ ਉਤੇ ਪਿਸਟਲ ਤਾਣ ਕੇ 5 ਲੱਖ ਰੁਪਏ ਦੀ ਮੰਗ ਕਰ ਦਿੱਤੀ। ਨਾ ਦੇਣ ਦੀ ਸੂਰਤ ਵਿੱਚ ਮੁਲਜ਼ਮਾਂ ਨੇ ਉਸ ਦੇ ਪਤੀ ਅਤੇ ਬੇਟੇ ਨੂੰ ਮਾਰਨ ਦੀ ਧਮਕੀ ਵੀ ਦਿੱਤੀ।  ਖੇਤਰ ਨਿਵਾਸੀਆਂ ਨੂੰ ਇਕੱਠਾ ਹੁੰਦੇ ਵੇਖ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਚਲੇ ਗਏ। ਮੁਲਜ਼ਮ ਹੁਣ ਉਨ੍ਹਾਂ 'ਤੇ ਪੁਲਸ ਵਿਚ ਸ਼ਿਕਾਇਤ ਨਾ ਕਰਨ ਦਾ ਵੀ ਦਬਾਅ ਬਣਾ ਰਹੇ ਹਨ। ਪੁਲਸ ਕਮਿਸ਼ਨਰ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।  


Related News