ਹੁਣ ਗੈਂਗਸਟਰਾਂ ਦੀ ਆਵੇਗੀ ਸ਼ਾਮਤ, ਪੰਜਾਬ ਪੁਲਸ ਦਾ ਸਖਤ ਕਦਮ, ਗੈਂਗਸਟਰਾਂ ਖਿਲਾਫ ਬਣਾਇਆ ਓ. ਸੀ. ਸੀ. ਯੂ.

05/23/2017 4:00:14 PM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ''ਚ ਆਰਗੇਨਾਈਜ਼ਡ ਕ੍ਰਾਈਮ ਦੇ ਗ੍ਰਾਫ ''ਚ ਇਕ ਦਹਾਕੇ ਦੌਰਾਨ ਕਾਫੀ ਉਛਾਲ ਆਇਆ ਹੈ। ਇਨ੍ਹਾਂ ''ਚ ਅਜਿਹੇ ਗੈਂਗ ਵੀ ਸ਼ਾਮਲ ਹਨ, ਜਿਨ੍ਹਾਂ ਦਾ ਉੱਤਰ ਪ੍ਰਦੇਸ਼ ਦੇ ਨਾਲ ਲਿੰਕ ਹਨ। ਅਜਿਹੇ ਗੈਂਗ ਅਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਪੰਜਾਬ ਪੁਲਸ ਨੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ. ਸੀ. ਸੀ. ਯੂ.) ਬਣਾਇਆ ਹੈ। ਇਸ ਯੂਨਿਟ ਨੂੰ ਰਾਜ ''ਚ ਸੰਗਠਤ ਅਪਰਾਧਾਂ ''ਚ ਸ਼ਾਮਲ ਰਹੇ ਹਰ ਤਰ੍ਹਾਂ ਦੇ ਅਪਰਾਧੀਆਂ ਨੂੰ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਬਕਾ ਐੱਸ. ਟੀ. ਐੱਫ. ਇੰਚਾਰਜ ਆਈ. ਜੀ. ਨਿਲਾਭ ਕਿਸ਼ੋਰ ਦੀ ਅਗਵਾਈ ''ਚ ਅਧਿਕਾਰੀਆਂ ਦੀ ਟੀਮ ਬਣਾਈ ਗਈ ਹੈ। ਗੈਂਗਸਟਰਾਂ ਦਾ ਡਾਟਾ ਰੱਖਣ ਵਾਲੇ ਅਧਿਕਾਰੀਆਂ ਦੇ ਨਾਲ-ਨਾਲ ਪੁਲਸ ਦੇ ਸਾਈਬਰ ਐਕਸਪਰਟ ਵੀ ਇਸ ''ਚ ਸ਼ਾਮਲ ਕੀਤੇ ਗਏ ਹਨ ਤਾਂ ਜੋ ਸੋਸ਼ਲ ਸਾਈਟਸ ''ਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਖੰਘਾਲਿਆ ਜਾ ਸਕੇ ਤੇ ਸਮਾਂ ਰਹਿੰਦੇ ਐਕਸ਼ਨ ਵੀ ਲਿਆ ਜਾ ਸਕੇ। ਇਸ ਯੂਨਿਟ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੇ ਅਧੀਨ ਰੱਖਿਆ ਗਿਆ ਹੈ, ਤਾਂ ਜੋ ਵਿੰਗ ਕੋਲ ਆਉਣ ਵਾਲੇ ਇਨਪੁਟਸ ਦਾ ਵੀ ਸਹੀ ਤੇ ਤੁਰੰਤ ਇਸਤੇਮਾਲ ਹੋ ਸਕੇ।
ਵਾਂਟੇਡ ਗੈਂਗਸਟਰਾਂ ਦੀ ਬਣਾਈ ਬੁੱਕਲੇਟ
ਪੰਜਾਬ ਪੁਲਸ ਇੰਟਰਨੈੱਟ ਯੂਜ਼ਰ ਗੈਂਗਸਟਰਾਂ ਨੂੰ ਫੜਨ ਲਈ ਇਕ ਬੁੱਕਲੇਟ ਦਾ ਵੀ ਸਹਾਰਾ ਲੈ ਰਹੀ ਹੈ। ਇਹ ਬੁੱਕਲੇਟ ਵੱਖ-ਵੱਖ ਜ਼ਿਲਿਆਂ ''ਚ ਵਾਂਟੇਡ ਗੈਂਗਸਟਰਾਂ ਦੀ ਸੂਚਨਾ ਇਕੱਠਾ ਕਰ ਕੇ ਤਿਆਰ ਕੀਤੀ ਗਈ ਹੈ। ਯਕੀਨੀ ਕੀਤਾ ਜਾ ਰਿਹਾ ਹੈ ਕਿ ਹਰ ਮੁਲਾਜ਼ਮ ਕੋਲ ਹਰ ਸਮੇਂ ਬੁੱਕਲੇਟ ਰਹੇ ਤਾਂ ਜੋ ਉਹ ਕਿਸੇ ''ਤੇ ਵੀ ਸ਼ੱਕ ਹੋਣ ''ਤੇ ਤੁਰੰਤ ਫੈਸਲਾ ਲੈ ਸਕੇ। ਭਗੌੜੇ ਅਤੇ ਜ਼ਮਾਨਤ ''ਤੇ, ਦੋਵੇਂ ਹੀ ਤਰ੍ਹਾਂ ਦੇ ਗੈਂਗਸਟਰਾਂ ਨੂੰ ਲੈ ਕੇ ਸੂਚਨਾ ਛਾਪੀ ਗਈ ਹੈ। ਮੁਲਾਜ਼ਮਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਬੁੱਕਲੇਟ ''ਚ ਸ਼ਾਮਲ ਅਪਰਾਧੀਆਂ ਦੀਆਂ ਤਸਵੀਰਾਂ ਲਗਾਤਾਰ ਵੇਖਦੇ ਰਹਿਣ। ਕਿਸੇ ਦੇ ਬਾਰੇ ''ਚ ਜਾਣਕਾਰੀ ਮਿਲਦੇ ਸਾਰ ਹੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਉਸਨੂੰ ਫੜਨ ਦਾ ਯਤਨ ਕਰਨ।
ਪਕੋਕਾ ਲਿਆਉਣ ਦੀ ਤਿਆਰੀ
ਮਹਾਰਾਸ਼ਟਰ ਆਰਗੇਨਾਈਜ਼ਡ ਕੰਟਰੋਲ ਆਫ ਕ੍ਰਾਈਮ ਐਕਟ (ਮਕੋਕਾ) ਦੀ ਤਰਜ਼ ''ਤੇ ਸੂਬੇ ''ਚ ਪੰਜਾਬ ਆਰਗੇਨਾਈਜ਼ਡ ਕੰਟਰੋਲ ਆਫ ਕ੍ਰਾਈਮ ਐਕਟ (ਪਕੋਕਾ) ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਮਜ਼ਬੂਤ ਕੇਸ ਬਣੇ ਅਤੇ ਕੋਰਟ ''ਚ ਗਵਾਹਾਂ ਦੇ ਮੁੱਕਰਨ ਦੀ ਸਥਿਤੀ ''ਚ ਵੀ ਇੰਨੇ ਲੋੜੀਂਦੇ ਸਬੂਤ ਹੋਣ ਕਿ ਅਪਰਾਧੀ ਸਜ਼ਾ ਤੋਂ ਬਚ ਨਾ ਸਕਣ। ਨਾਲ ਹੀ ਅੱਤਵਾਦੀ ਸੰਗਠਨਾਂ ਅਤੇ ਗੈਂਗਸਟਰਾਂ ਵਿਚਕਾਰ ਵਧ ਰਹੀਆਂ ਨਜ਼ਦੀਕੀਆਂ ਨੂੰ ਵੇਖਦੇ ਹੋਏ ਅੱਤਵਾਦ ਵਿਰੋਧੀ ਦਸਤੇ ਦਾ ਵੀ ਗਠਨ ਹੋ ਚੁੱਕਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਏ. ਟੀ. ਐੱਸ. ਨੂੰ ਮਨਜ਼ਰੀ ਦੇ ਦਿੱਤੀ ਹੈ ਅਤੇ ਪਕੋਕਾ ''ਤੇ ਵੀ ਵਿਚਾਰ ਦੀ ਗੱਲ ਕਹੀ ਗਈ ਹੈ।
ਸੋਸ਼ਲ ਸਾਈਟਸ ''ਤੇ ਵੀ ਐਕਟਿਵ ਹਨ ਗੈਂਗਸਟਰ
ਪੰਜਾਬ ''ਚ ਗੈਂਗਸਟਰ ਸੋਸ਼ਲ ਸਾਈਟਸ ''ਤੇ ਵੀ ਐਕਟਿਵ ਹਨ। ਸਮੇਂ-ਸਮੇਂ ''ਤੇ ਫੇਸਬੁੱਕ ''ਤੇ ਅਪਡੇਟਸ ਦੇ ਨਾਲ-ਨਾਲ ਕ੍ਰਾਈਮ ਦੀ ਸੂਚਨਾ ਜਾਂ ਜ਼ਿੰਮੇਵਾਰੀ ਵੀ ਲੈਂਦੇ ਰਹਿੰਦੇ ਹਨ। ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲਿਆਂ ਦਾ ਅੰਕੜਾ ਵੀ ਸੈਂਕੜਿਆਂ ''ਚ ਹੁੰਦਾ ਹੈ। ਇਸਦਾ ਸਿੱਧਾ ਮਤਲਬ ਹੈ ਕਿ ਗੈਂਗਸਟਰਾਂ ਦੇ ਫਾਲੋਅਰਜ਼ ਦੀ ਗਿਣਤੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਗੈਂਗਸਟਰਾਂ ''ਚ ਸੋਸ਼ਲ ਮੀਡੀਆ ਦਾ ਕ੍ਰੇਜ਼ ਇੰਨਾ ਵਧ ਚੁੱਕਾ ਹੈ ਕਿ ਫੇਸਬੁੱਕ ਪ੍ਰੋਫਾਈਲ ਅਤੇ ਪੇਜ ''ਤੇ ਜੇਲਾਂ ''ਚ ਬੰਦ ਆਪਣੇ ਸਾਥੀਆਂ ਦੇ ਨਾਲ ਸੈਲਫੀ ਅਤੇ ''ਵਿਚਾਰ'' ਵੀ ਅਪਡੇਟ ਕਰ ਦਿੰਦੇ ਹਨ।
ਫੇਸਬੁੱਕ ਅਪਡੇਟਸ ''ਤੇ ਪੁਲਸ ਖਾਲੀ ਹੱਥ
ਪੁਲਸ ਇਹ ਵੀ ਖੁਲਾਸਾ ਨਹੀਂ ਕਰ ਸਕੀ ਹੈ ਕਿ ਆਖਿਰਕਾਰ ਗੈਂਗਸਟਰਾਂ ਦੀਆਂ ਫੇਸਬੁੱਕ ਅਪਡੇਟਸ ਗਤੀਵਿਧੀਆਂ ਕਿੱਥੋਂ ਚੱਲ ਰਹੀਆਂ ਹਨ। ਹਾਲਾਂਕਿ ਪੁਲਸ ਦਾ ਸਾਈਬਰ ਸੈੱਲ ਹਰ ਅਪਡੇਟ ਦੇ ਬਾਅਦ ਲੋਕੇਸ਼ਨ ਦਾ ਪਤਾ ਲਗਾਉਣ ''ਚ ਲੱਗਾ ਰਹਿੰਦਾ ਹੈ। ਪੁਲਸ ਗੈਂਗਸਟਰਾਂ ਦੇ ਮਦਦਗਾਰਾਂ ਦੀ ਵੀ ਪਛਾਣ ਕਰਨ ''ਚ ਲੱਗੀ ਹੋਈ ਹੈ ਪਰ ਜਿਸ ਸਮੇਂ ਗੈਂਗਸਟਰਾਂ ਦੀ ਹਰੇਕ ਫੇਸਬੁੱਕ ਪੋਸਟ ਨੂੰ ਹਜ਼ਾਰਾਂ ਲਾਈਕਸ ਮਿਲ ਰਹੇ ਹੋਣ, ਉਥੇ ਇਹ ਤੈਅ ਕਰ ਸਕਣਾ ਮੁਸ਼ਕਿਲ ਹੀ ਹੈ ਕਿ ਗੈਂਗਸਟਰਾਂ ਨੂੰ ਮਦਦ ਹਾਸਲ ਕਰਨ ਲਈ ਸੀਮਤ ਸਾਧਨਾਂ ''ਤੇ ਨਿਰਭਰ ਰਹਿਣਾ ਹੋਵੇਗਾ।


Gurminder Singh

Content Editor

Related News