ਗੈਂਗਸਟਰ ਗੁਰਪ੍ਰੀਤ ਸੇਖੋਂ ਨੇ ਫਰੀਦਕੋਟ ਜੇਲ ਦੇ ਬਾਹਰ ਪੋਸਟਰ ਲਗਾਉਣ ਵਾਲੇ ਨੂੰ ਦਿੱਤੀ ਚਿਤਾਵਨੀ (ਵੀਡੀਓ)

01/21/2017 6:49:42 PM

ਫਰੀਦਕੋਟ : ਪੰਜਾਬ ''ਚ ਵੱਧ ਰਹੀਆਂ ਗੈਂਗਵਾਰਾਂ ''ਤੇ ਗੈਂਗਸਟਰਾਂ ਦੀ ਸੋਸ਼ਲ ਮੀਡੀਆ ''ਤੇ ਵੱਧ ਰਹੀ ਪ੍ਰਸਿੱਧੀ ਕਿਸੀ ਤੋਂ ਛੁਪੀ ਨਹੀਂ ਹੈ ਅਤੇ ਹੁਣ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ ਕਿ ਅਣਪਛਾਤੇ ਲੋਕ ਇਨ੍ਹਾਂ ਗੈਂਗਸਟਰਾਂ ਦੇ ਨਾਮ ਨਾਲ ਪੁਲਸ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਲੱਗ ਪਏ ਹਨ। ਤਾਜ਼ਾ ਮਾਮਲਾ ਫਰੀਦਕੋਟ ਦੀ ਜੇਲ ਦੇ ਬਾਹਰ ਲਗਾਏ ਗਏ ਪੋਸਟਰ ਦਾ ਹੈ ਜਿਸ ''ਤੇ ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਨਾਮ ''ਤੇ ਇਹ ਧਮਕੀ ਦਿੱਤੀ ਗਈ ਹੈ ਕਿ ਫਰੀਦਕੋਟ, ਮੁਕਤਸਰ ਅਤੇ ਫਿਰੋਜ਼ਪੁਰ ਦੀਆਂ ਜੇਲਾਂ ''ਚੋਂ 21 ਜਨਵਰੀ ਨੂੰ ਉਹ ਆਪਣੇ ਸਾਰੇ ਸਾਥੀਆਂ ਨੂੰ ਛੁਡਵਾ ਕੇ ਲੈ ਜਾਣਗੇ।
ਇਸ ਗੱਲ ਦਾ ਪਤਾ ਲੱਗਣ ''ਤੇ ਪੁਲਸ ਸਿਰਦਰਦੀ ਬਣੇ ਅਤੇ ਨਾਭਾ ਜੇਲ ''ਚੋਂ ਫਰਾਰ ਮੁੱਕ ਗੈਂਗਸਟਰ ਸੇਖੋਂ ਨੇ ਆਪਣੇ ਫੇਸਬੁਕ ਅਕਾਊਂਟ ''ਤੇ ਇਸ ਪੋਸਟਰ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕੀਤੀ ਹੈ। ਗੈਂਗਸਟਰ ਸੇਖੋਂ ਦਾ ਕਹਿਣਾ ਹੈ ਕਿ ਇਹ ਪੋਸਟਰ ਲਗਾਉਣਾ ਉਸਦਾ ਕੰਮ ਨਹੀਂ ਹੈ ਅਤੇ ਪੋਸਟਰ ਲਗਾਉਣ ਵਾਲਾ ਅੱਗੇ ਤੋਂ ਅਜਿਹੀ ਗਲਤੀ ਨਾ ਕਰੇ। ਇੱਥੇ ਸੋਚਣ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਅਕਸਰ ਵਧੀਆ ਕਾਨੂੰਨ ਵਿਵਸਥਾ ਦੇ ਦਾਅਵੇ ਕਰਦੀ ਹੈ ਪਰ ਨਾਭਾ ਜੇਲ ਬ੍ਰੇਕ ਕਾਂਡ ਵਰਗੀ ਵੱਡੀ ਘਟਨਾ ਅਤੇ ਗੈਂਗਸਟਰਾਂ ਵਲੋਂ ਲਗਾਤਾਰ ਸੋਸ਼ਲ ਮੀਡੀਆ ''ਤੇ ਪਾਈਆਂ ਜਾ ਰਹੀਆਂ ਪੋਸਟਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਬੜੇ ਅਰਾਮ ਨਾਲ ਖੋਲ੍ਹ ਰਹੀਆਂ ਹਨ।


Gurminder Singh

Content Editor

Related News