ਜੂਆ ਖੇਡਣ ਦੇ ਦੋਸ਼ ਹੇਠ 4 ਵਿਰੁੱਧ ਕੇਸ ਦਰਜ

12/12/2017 12:35:14 PM

ਬਟਾਲਾ (ਬੇਰੀ, ਸੈਂਡੀ) - ਥਾਣਾ ਸਿਟੀ ਦੀ ਪੁਲਸ ਵੱਲੋਂ ਜੂਆ ਖੇਡਣ ਦੇ ਦੋਸ਼ ਹੇਠ 4 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਏ. ਐੱਸ. ਆਈ. ਸਕੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਲੀਕ ਵਾਲਾ ਤਾਲਾਬ ਤੋਂ ਰਾਹੁਲ ਕੁਮਾਰ, ਰਾਜ ਕੁਮਾਰ, ਸੰਜੀਵ ਕੁਮਾਰ ਤੇ ਨਰਿੰਦਰ ਕੁਮਾਰ ਵਾਸੀਆਨ ਬਟਾਲਾ ਨੂੰ ਜੂਆ ਖੇਡਦਿਆਂ ਕਾਬੂ ਕਰ ਕੇ ਇਨ੍ਹਾਂ ਕੋਲੋਂ 3000 ਰੁਪਏ ਭਾਰਤੀ ਕਰੰਸੀ ਤੇ 52 ਪੱਤੇ ਤਾਸ਼ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਉਕਤ ਚਾਰਾਂ ਨੌਜਵਾਨਾਂ ਵਿਰੁੱਧ ਥਾਣਾ ਸਿਟੀ 'ਚ ਜੂਆ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ।


Related News