ਕਿਸਾਨਾਂ ਵੱਲੋਂ ਐੱਸ. ਡੀ. ਐੱਮ. ਦਫਤਰ ਦਾ ਘਿਰਾਓ

10/19/2017 7:30:57 AM

ਖਡੂਰ ਸਾਹਿਬ,   (ਕੁਲਾਰ)-  ਐੱਸ. ਡੀ. ਐੱਮ. ਖਡੂਰ ਸਾਹਿਬ ਡਾ. ਪੱਲਵੀ ਚੌਧਰੀ ਵੱਲੋਂ ਕਿਸਾਨਾਂ ਨੂੰ ਨਾਜਾਇਜ਼ ਜੁਰਮਾਨੇ ਪਾਉਣ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਐੱਸ. ਡੀ. ਐੱਮ. ਖਡੂਰ ਸਾਹਿਬ ਦਾ ਘਿਰਾਓ ਕੀਤਾ ਗਿਆ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਕਿਸਾਨ ਆਗੂਆਂ ਕਿਹਾ ਕਿ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਜਾਂ ਤਾਂ 6000 ਰੁਪਏ ਪ੍ਰਤੀ ਏਕੜ ਜਾਂ 90 ਫੀਸਦੀ ਖੇਤੀਬਾੜੀ ਸੰਦਾਂ ਉਪਰ ਸਬਸਿਡੀ ਦਿਓ ਨਹੀਂ ਤਾਂ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
 ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ 'ਤੇ ਪਰਚਾ ਜਾਂ ਜੁਰਮਾਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਸੜਕਾਂ ਤੇ ਰੇਲਾਂ ਰੋਕਣ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ, ਨਿਰਮਲ ਸਿੰਘ, ਇਕਬਾਲ ਸਿੰਘ ਪ੍ਰੈੱਸ ਸਕਤਰ, ਰਣਜੀਤ ਸਿੰਘ ਵੜਿੰਗ, ਮੁਖਵਿੰਦਰ ਸਿੰਘ, ਦਿਲਬਾਗ ਸਿੰਘ ਖਡੂਰ ਸਾਹਿਬ, ਮਨਜੀਤ ਸਿੰਘ ਵੈਰੋਵਾਲ, ਗੁਰਵਿੰਦਰ ਸਿੰਘ ਕੋਟਲੀ, ਮਨਜੀਤ ਸਿੰਘ ਮੀਆਂਵਿੰਡ, ਬਲਬੀਰ ਸਿੰਘ ਬੱਬੂ ਰਾਮਪੁਰ, ਪ੍ਰਭ ਜਲਾਲਾਬਾਦ ਆਦਿ ਆਗੂ ਹਾਜ਼ਰ ਸਨ। 


Related News