ਮੁਫਤ ਮੈਡੀਕਲ ਕੈਂਪ ਦੌਰਾਨ 75 ਮਰੀਜ਼ਾਂ ਦੀ ਜਾਂਚ

06/26/2017 7:38:07 AM

ਮੋਗਾ  (ਗਰੋਵਰ/ਕਸ਼ਿਸ਼) - ਮਾਈ ਸ਼ੀਤਲਾ ਦੁਰਗਾ ਭਜਨ ਮੰਡਲੀ ਸੰਸਥਾਪਕ ਮੋਗਾ ਧਰਮਸ਼ਾਲਾ ਚਿੰਤਪੂਰਨੀ ਵੱਲੋਂ ਐਤਵਾਰ ਨੂੰ ਚੈਰੀਟੇਬਲ ਹਸਪਤਾਲ 'ਚ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਮੈਡੀਕਲ ਕੈਂਪ 'ਚ ਡੀ. ਐੱਮ. ਸੀ. ਲੁਧਿਆਣਾ ਤੋਂ ਪੁੱਜੇ ਆਰਥਾ ਸਪੈਸ਼ਲਿਸਟ ਡਾ. ਸ਼ੇਖਰ ਸਿੰਗਲਾ ਨੇ 75 ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਅਤੇ ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰੀਰ ਨੂੰ ਸਾਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਸਵੇਰੇ-ਸ਼ਾਮ ਯੋਗ ਅਤੇ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਹੱਡੀਆਂ ਨੂੰ ਮਜ਼ਬੂਤੀ ਮਿਲ ਸਕੇ। ਮੰਡਲੀ ਦੇ ਸੇਵਾਦਾਰ ਡਾ. ਸ਼ਰਦ ਸੂਦ ਨੇ ਦੱਸਿਆ ਕਿ ਮੰਡਲੀ ਵੱਲੋਂ ਸਾਉਣ ਮਹੀਨੇ 'ਚ ਆਰੰਭ ਹੋ ਰਹੇ ਮੇਲੇ ਨੂੰ ਲੈ ਕੇ ਚਿੰਤਪੂਰਨੀ ਧਾਮ ਵਿਖੇ 7 ਦਿਨ ਭੰਡਾਰਾ ਲਾਉਣ ਦੇ ਨਾਲ-ਨਾਲ ਮਾਤਾ ਦੀ ਚੌਂਕੀ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਦੌਰਾਨ ਤਰੁਨ ਸਿੰਗਲਾ, ਮਨੋਜ ਗਰਗ, ਵਰਿੰਦਰ ਬਾਂਸਲ, ਨਰੇਸ਼ ਧੀਰ, ਲਾਲ ਚੰਦ, ਬਲਦੇਵ, ਪਿੰਟੂ, ਮਾਸਟਰ ਪ੍ਰੇਮ ਆਦਿ ਮੌਜੂਦ ਸਨ।


Related News