ਨਸ਼ੇ ਤੇ ਧੋਖਾਦੇਹੀ ਦੇ ਮਾਮਲੇ ''ਚ 2 ਅੜਿੱਕੇ

12/11/2017 1:15:21 PM

ਪਾਤੜਾਂ (ਮਾਨ)-ਸ਼ੁਤਰਾਣਾ ਪੁਲਸ ਨੇ ਇਕ ਵਿਅਕਤੀ ਨੂੰ ਨਸ਼ਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਰਸੌਲੀ ਵਿਖੇ ਹਰਿਆਣੇ ਵੱਲੋਂ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ। ਉਸ ਕੋਲੋਂ 10 ਗ੍ਰਾਮ ਸਮੈਕ ਤੇ 11 ਮਿ. ਲਿ. ਨਸ਼ੀਲਾ ਤਰਲ ਪਦਾਰਥ ਮਿਲਿਆ। ਪੁਲਸ ਨੇ ਤੁਰੰਤ ਕਥਿਤ ਦੋਸ਼ੀ ਗੁਰਨਾਮ ਸਿੰਘ ਉਰਫ ਪੀਟਰ ਪੁੱਤਰ ਜੋਗਿੰਦਰ ਸਿੰਘ ਪਿੰਡ ਸ਼ੁਤਰਾਣਾ ਨੂੰ ਗ੍ਰਿਫਤਾਰ ਕਰ ਕੇ ਨਸ਼ਾ ਸਮੱਗਲਿੰਗ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।
ਇਕ ਹੋਰ ਮਾਮਲੇ ਸਬੰਧੀ ਠਰੂਆ ਪੁਲਸ ਚੌਕੀ ਦੇ ਇੰਚਾਰਜ ਏ. ਐੈੱਸ. ਆਈ. ਜਜਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਸ਼ੇਰਗੜ੍ਹ ਵਾਸੀ ਜਸਵੰਤ ਸਿੰਘ ਨੇ ਪੁਲਸ ਕੋਲ ਸੰਦੀਪ ਕੁਮਾਰ ਖਿਲਾਫ ਧੋਖੇ ਨਾਲ ਕਿਸੇ ਦਾ ਪਲਾਟ ਵੇਚਣ ਸਬੰਧੀ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ। ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ-ਪੜਤਾਲ ਕਰਨ ਤੋਂ ਬਾਅਦ ਦੋਸ਼ੀ ਪਾਏ ਜਾਣ ਉਪਰੰਤ ਸੰਦੀਪ ਕੁਮਾਰ ਪੁੱਤਰ ਬੀਰਬਲ ਦਾਸ ਵਾਸੀ ਪਿੰਡ ਢਾਕਲ ਥਾਣਾ ਸਦਰ ਨਰਵਾਣਾ ਜ਼ਿਲਾ ਜੀਂਦ (ਹਰਿਆਣਾ) ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕਰ ਦਿੱਤਾ ਪਰ ਕਥਿਤ ਦੋਸ਼ੀ ਫਰਾਰ ਸੀ। ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਹੈ।


Related News