ਬੈਂਕ ''ਚ ਪੈਸੇ ਜਮ੍ਹਾਂ ਕਰਵਾਉਣ ਦੇ ਨਾਮ ''ਤੇ ਲੋਕਾਂ ਨਾਲ ਧੋਖਾ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ

10/18/2017 4:16:38 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਮਲੋਟ ਦੇ ਪਿੰਡ ਭਗਵਾਨਪੁਰਾ ਵਿਚ ਲੋਕੋ ਦੇ ਨਾਲ ਕੋ-ਆਪਰੇਟਿਵ ਸੁਸਾਈਟੀ ਦੇ ਸੇਕਟਰੀ ਗੁਰਲਾਲ ਸਿੰਘ ਵੱਲੋਂ ਇਕ ਕਰੋੜ ਤੋਂ ਜ਼ਿਆਦਾ ਦਾ ਘਪਲਾ ਕੀਤਾ ਗਿਆ। ਇਸ ਮੌਕੇ ਪਿੰਡ ਦੇ ਲੋਕਾਂ ਕਿਹਾ ਕਿ ਅਸੀਂ ਸੁਸਾਈਟੀ ਵੱਲੋਂ ਖੇਤੀ ਬਾੜੀ ਲਈ ਕਰਜ਼ਾ ਲੈ ਕਰ ਕੇ ਆਪਣਾ ਕੰਮ ਚਲਾਇਆ ਸੀ ਅਤੇ ਉਸ ਦੀ ਕਿਸ਼ਤ ਹਰ ਮਹੀਨੇ ਸਾਡੀ ਸੁਸਾਈਂਟੀ ਦੇ ਸੇਕਟਰੀ ਗੁਰਲਾਲ ਸਿੰਘ ਨੂੰ ਬੈਂਕ 'ਚ ਜਮਾਂ ਕਰਵਾਉਣ ਲਈ ਦਿੰਦੇ ਸਨ। ਸੇਕਟਰੀ ਸਾਹਿਬ ਸਾਡੀ ਬੈਂਕ ਕਾਪੀ ਉੱਤੇ ਤਾਂ ਸਾਡੇ ਸਾਹਮਣੇ ਐਂਟਰੀ ਕਰ ਦਿੰਦਾ ਸੀ ਪਰ ਬੈਂਕ 'ਚ ਸਾਡੇ ਖਾਤੇ 'ਚ ਕਿਸ਼ਤ ਜਮਾਂ ਨਹੀਂ ਸੀ ਕਰਵਾਉਂਦਾ। ਅਜਿਹਾ ਕਰਕੇ ਉਸਨੇ ਸਾਡੇ ਨਾਲ ਧੋਖਾ ਕੀਤਾ। ਸਾਨੂੰ ਇਸ ਗੱਲ ਦਾ ਤੱਦ ਪਤਾ ਲਗਾ ਜਦੋਂ ਸਾਡੀ ਸੁਸਾਈਂਟੀ ਦੀ ਕਮੇਟੀ ਡੀ ਨਵੀਂ ਚੋਣ ਦਾ ਵਕਤ ਹੋਇਆ ਉਸ ਸਮੇਂ ਬੈਂਕ ਦੇ ਵੱਲੋਂ ਸਾਨੂੰ ਨੋਟਿਸ ਮਿਲਿਆ ਕਿ ਪਿੰਡ ਦੇ ਬਹੁਤ ਸਾਰੇ ਮੇੰਬਰਾਂ ਵਲ ਬੈਂਕ ਦੀ ਬਾਕੀ ਰਾਸ਼ੀ ਕਰੀਬ ਹਰ ਮੇੰਬਰ ਉੱਤੇ 2 ਤੋਂ 3 ਲੱਖ ਤੱਕ ਬਾਕੀ ਤਾਂ ਜਦੋਂ ਅਸੀ ਬੈਂਕ 'ਚ ਆਪਣੀ ਕਾਪੀ ਲੈ ਕੇ ਗਏ ਤਾਂ ਪਤਾ ਲੱਗਾ ਕਿ ਸੇਕਟਰੀ ਨੇ ਸਾਡੇ ਵੱਲੋਂ ਦਿੱਤੀ ਰਕਮ ਨੂੰ ਸਾਡੇ ਖਾਤੇ 'ਚ ਜਮਾਂ ਹੀ ਨਹੀਂ ਕਰਵਾਈ।
ਜਦੋਂ ਸੇਕਟਰੀ ਦੁਆਰਾ ਪਿੰਡ ਭਗਵਾਨਪੁਰਾ ਦੇ ਲੋਕਾਂ ਦੇ ਨਾਲ ਕੀਤੀ ਇਸ ਠਗੀ ਦੇ ਬਾਰੇ 'ਚ ਬੈਂਕ ਦੇ ਏ. ਆਰ. ਓ ਹਰਪਾਲ ਸਿੰਘ ਨਾਲ ਗੱਲਬਾਤ ਕਰਨ 'ਤੇ ਕਿਹਾ ਕਿ ਸਾਡੇ ਕੋਲ ਪਿੰਡ ਭਗਵਾਨਪੁਰਾ ਦੇ ਲੋਕ ਆਏ ਸਨ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ 'ਚ ਤੈਨਾਤ ਸੇਕਟਰੀ ਗੁਰਲਾਲ ਸਿੰਘ ਨੇ ਸਾਡੇ ਨਾਲ ਵੱਡਾ ਧੋਖਾ ਕੀਤਾ ਹੈ ਤਾਂ ਅਸੀਂ ਉਨ੍ਹਾਂ ਕੋਲੋ ਗੁਰਲਾਲ ਸਿੰਘ ਦੇ ਖਿਲਾਫ ਇਕ ਅਰਜੀ ਲੈ ਲਈ ਹੈ ਅਸੀਂ ਉਕਤ ਸੇਕਟਰੀ ਖਿਲਾਫ ਇਨਕੁਆਰੀ ਕੀਤੀ ਤਾਂ ਸਾਨੂੰ ਪਤਾ ਲਗਾ ਕਿ ਉਸ ਸੇਕਟਰੀ ਨੇ ਘਪਲਾ ਕੀਤਾ ਹੈ। ਪੀੜਤਾਂ ਨੇ ਜ਼ਿਲਾ ਪੁਲਸ ਅਧਿਕਾਰੀਆਂ ਨੂੰ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰ ਦਿੰਦਿਆਂ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ। 


Related News