ਆਸ਼ਰਮ ਦੇ ਨਾਂ ''ਤੇ ਹੜੱਪ ਰਿਹਾ ਸੀ ਦਾਨ ਰਾਸ਼ੀ ; ਕੀਤਾ ਪੁਲਸ ਹਵਾਲੇ

09/22/2017 1:47:53 PM

ਕਾਠਗੜ੍ਹ (ਰਾਜੇਸ਼)- ਮਾਰਕੀਟ 'ਚ ਅੰਗਹੀਣ ਆਸ਼ਰਮ ਦੇ ਨਾਂ 'ਤੇ ਦਾਨ ਇਕੱਠਾ ਕਰ ਰਹੇ ਇਕ ਵਿਅਕਤੀ ਨੂੰ ਮਾਰਕੀਟ ਵਾਲਿਆਂ ਨੇ ਫੜ ਕੇ ਇਸ ਲਈ ਪੁਲਸ ਹਵਾਲੇ ਕਰ ਦਿੱਤਾ ਕਿਉਂਕਿ ਉਹ ਦਾਨ ਲੈ ਕੇ ਰਸੀਦ ਬੁੱਕ 'ਤੇ ਨਹੀਂ ਲਿਖ ਰਿਹਾ ਸੀ।
ਦੁਕਾਨਦਾਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਇਕ ਆਸ਼ਰਮ ਦੀਆਂ ਰਸੀਦਾਂ ਦਿਖਾ ਕੇ ਪੈਸੇ ਇਕੱਠੇ ਕਰ ਰਿਹਾ ਸੀ। ਉਸ ਨੂੰ ਦੁਕਾਨਦਾਰ ਵਿਸ਼ਾਲ ਕੁਮਾਰ ਨੇ 20 ਰੁਪਏ ਦਿੱਤੇ। ਵਿਅਕਤੀ ਨੇ ਰਸੀਦ 20 ਰੁਪਏ ਦੀ ਦੁਕਾਨਦਾਰ ਨੂੰ ਦੇ ਦਿੱਤੀ, ਜਦਕਿ ਆਪਣੇ ਕੋਲ ਰੱਖੀ ਰਸੀਦ 'ਤੇ 5 ਰੁਪਏ ਭਰ ਦਿੱਤੇ, ਜਿਸ ਨੂੰ ਦੇਖ ਕੇ ਦੁਕਾਨਦਾਰ ਨੂੰ ਗੁੱਸਾ ਆ ਗਿਆ ਤੇ ਹੋਰ ਦੁਕਾਨਦਾਰ ਵੀ ਇਕੱਠੇ ਹੋ ਗਏ। ਜਦੋਂ ਦੁਕਾਨਦਾਰਾਂ ਨੇ ਉਸ ਦੀ ਸਾਰੀ ਰਸੀਦ ਬੁੱਕ ਚੈੱਕ ਕੀਤੀ ਤਾਂ ਉਸ ਨੇ ਇੰਝ ਹੀ ਘਪਲਾ ਕੀਤਾ ਹੋਇਆ ਸੀ। ਦੁਕਾਨਦਾਰਾਂ ਨੇ ਉਸ ਨੂੰ ਥਾਣਾ ਕਾਠਗੜ੍ਹ 'ਚ ਲਿਆਂਦਾ, ਜਿਥੇ ਐੱਸ. ਐੱਚ. ਓ. ਪ੍ਰੇਮ ਸਿੰਘ ਨੇ ਉਸ ਵਿਅਕਤੀ ਨੂੰ ਤਾੜਨਾ ਕੀਤੀ ਕਿ ਉਹ ਲੋਕਾਂ ਨੂੰ ਗੁੰਮਰਾਹ ਨਾ ਕਰੇ ਤੇ ਕਾਠਗੜ੍ਹ ਖੇਤਰ 'ਚ ਨਾ ਆਉਣ ਦੀ ਹਦਾਇਤ ਕੀਤੀ। ਉਕਤ ਵਿਅਕਤੀ ਨੇ ਮੁਆਫੀ ਮੰਗਦਿਆਂ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦਾ ਵਾਅਦਾ ਕੀਤਾ।


Related News