ਸੜਕ ਹਾਦਸੇ ''ਚ ਇਕੋ ਪਰਿਵਾਰ ਦੇ 4 ਜੀਅ ਜ਼ਖਮੀ

07/23/2017 5:45:50 PM


ਬਟਾਲਾ(ਸੈਂਡੀ)-ਐਤਵਾਰ ਸਵੇਰੇ ਜਲੰਧਰ ਰੋਡ 'ਤੇ ਗੁਰਦੁਆਰਾ ਅੱਚਲ ਸਾਹਿਬ ਵਿਖੇ ਮੱਸਿਆ ਨਹਾ ਕੇ ਆ ਰਹੇ ਇਕੋ ਪਰਿਵਾਰ ਦੇ 4 ਮੈਂਬਰਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਪ੍ਰਾਪਤ ਜਾਣਕਾਰੀ ਅਨੁਸਾਰ ਪਰਮਵੀਰ ਪੁੱਤਰ ਹਰਦੀਪ ਸਿੰਘ ਵਾਸੀ ਬਹਾਦੁਰ ਹੁਸੈਨ ਆਪਣੀ ਮਾਤਾ ਗੁਰਮੀਤ ਕੌਰ, ਭੈਣ ਦਮਨਪ੍ਰੀਤ ਕੌਰ ਅਤੇ 3 ਸਾਲਾ ਛੋਟੀ ਬੱਚੀ ਕਮਲਜੋਤ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰਾ ਅੱਚਲ ਸਾਹਿਬ ਤੋਂ ਮੱਸਿਆ ਨਹਾ ਕੇ ਆਪਣੇ ਪਿੰਡ ਵਾਪਸ ਆ ਰਹੇ ਸਨ। ਅੱਗੇ ਦੀ ਆ ਰਹੇ ਤੇਜ਼ ਰਫਤਾਰ ਰੇਤ ਨਾਲ ਭਰੇ ਟ੍ਰੈਕਟਰ ਟਰਾਲੀ ਸਵਾਰ ਵਿਅਕਤੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਰੇ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ। ਲੋਕਾਂ ਨੇ ਜ਼ਖਮੀਆਂ ਨੂੰ  ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਜਿਥੇ ਡਾਕਟਰਾਂ ਨੇ ਇਨ੍ਹਾਂ ਸਾਰਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। 


Related News