ਸੜਕ ਹਾਦਸਿਆਂ ''ਚ 4 ਜ਼ਖਮੀ

06/26/2017 12:34:35 AM

ਰੂਪਨਗਰ, (ਵਿਜੇ)- ਮਲਿਕਪੁਰ ਨੇੜੇ ਪੁਲੀ 'ਚ ਵੱਜਣ ਨਾਲ ਸਕਾਰਪੀਓ 'ਚ ਸਵਾਰ ਦੋ ਲੜਕੀਆਂ ਸਮੇਤ ਚਾਰ ਜਣੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਨਾਲਾਗੜ੍ਹ ਦੇ ਪਿੰਡ ਡਾਂਗ ਤੋਂ ਜਲੰਧਰ ਐੱਮ. ਫਿੱਲ. ਦੀ ਪ੍ਰੀਖਿਆ ਦੇਣ ਲਈ ਚਾਰ ਵਿਦਿਆਰਥੀ ਸਕਾਰਪੀਓ 'ਚ ਜਾ ਰਹੇ ਸਨ ਕਿ ਸਵੇਰੇ 6 ਵਜੇ ਮਲਿਕਪੁਰ ਨੇੜੇ ਇਕ ਟਿੱਪਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੰਤੁਲਤ ਵਿਗੜਨ ਕਾਰਨ ਕਾਰ ਇਕ ਪੁਲੀ 'ਚ ਜਾ ਵੱਜੀ। ਹਾਦਸੇ 'ਚ ਅਮਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ, ਹਿੰਮਤ ਸਿੰਘ ਪੁੱਤਰ ਸਤਨਾਮ ਸਿੰਘ, ਪੂਜਾ ਪੁੱਤਰੀ ਸਤਨਾਮ ਸਿੰਘ ਤੇ ਮਨਜੀਤ ਕੌਰ ਪੁੱਤਰੀ ਸਤਨਾਮ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਰੂਪਨਗਰ,  (ਵਿਜੇ)- ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ। 
ਸਿਵਲ ਹਸਪਤਾਲ 'ਚ ਇਲਾਜ ਅਧੀਨ ਜਸਵਿੰਦਰ ਸਿੰਘ ਪੁੱਤਰ ਰਾਮ ਲਾਲ ਤੇ ਸੁਖਵਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਦੋਵੇਂ ਵਾਸੀ ਰੈਲ ਮਾਜਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੀਤੀ ਰਾਤ 8 ਵਜੇ ਰੂਪਨਗਰ ਤੋਂ ਰੈਲ ਮਾਜਰਾ ਜਾ ਰਹੇ ਸਨ ਕਿ ਨਵੇਂ ਬਾਈਪਾਸ ਪੁਲ ਤੋਂ ਉਤਰਦੇ ਸਮੇਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ।


Related News