ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਾਊਡਰ ਸਮੇਤ ਚਾਰ ਕਾਬੂ

12/13/2017 4:11:18 AM

ਕਰਤਾਰਪੁਰ, (ਸਾਹਨੀ)- ਸਥਾਨਕ ਪੁਲਸ ਨੇ ਅੱਜ ਮੁਖਬਰ ਖਾਸ ਦੀ ਇਤਲਾਹ 'ਤੇ ਵੱਖ-ਵੱਖ ਨਾਕਿਆਂ ਦੌਰਾਨ 14 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸ਼ੇਰ ਸਿੰਘ ਸੰਧੂ (ਪ੍ਰੋਵੀਜ਼ਨਲ ਡੀ. ਐੱਸ. ਪੀ.) ਨੇ ਦੱਸਿਆ ਕਿ ਏ. ਐੱਸ. ਆਈ. ਪਰਮਿੰਦਰ ਸਿੰਘ ਵਲੋਂ ਅੱਜ ਭੁੱਲਥ ਮੋੜ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਗੁਪਤ ਸੂਚਨਾ 'ਤੇ ਅਸਟੀਮ ਕਾਰ ਵਿਚ ਸਵਾਰ ਸੰਨੀ ਪੁੱਤਰ ਨੱਥਾ ਰਾਮ, ਰਾਜਕੁਮਾਰ ਪੁੱਤਰ ਲੱਭਾ ਰਾਮ, ਅਸ਼ਵਨੀ ਕੁਮਾਰ ਪੁੱਤਰ ਸਰਦਾਰੀ ਲਾਲ ਤਿੰਨੋਂ ਨਿਵਾਸੀ ਸੰਤ ਨਗਰ ਜਲੰਧਰ ਤੋਂ 14 ਪੇਟੀਆਂ ਕੈਸ਼ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਿਨ੍ਹਾਂ ਵਿਰੁੱਧ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ। 
ਇਕ ਹੋਰ ਨਾਕਾਬੰਦੀ ਦੌਰਾਨ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਰੇਲਵੇ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਗੁਰਮਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਖਾਨਪੁਰ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ, ਇਨ੍ਹਾਂ ਵਿਰੁੱਧ 22-61-85 ਅਧੀਨ ਕਾਰਵਾਈ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ।  


Related News