ਆਉਣ ਵਾਲੇ 2 ਦਿਨਾਂ ''ਚ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਸੰਭਾਵਨਾ

01/17/2018 2:55:58 PM

ਲੁਧਿਆਣਾ (ਸਲੂਜਾ) : ਪੱਛਮੀ ਚੱਕਰਵਾਤ ਕਾਰਨ ਸਥਾਨਕ ਮਹਾਨਗਰ 'ਚ ਸਵੇਰੇ ਤੇ ਸ਼ਾਮ ਨੂੰ ਸੀਤ ਲਹਿਰ ਦਾ ਦਬਦਬਾ ਬਣਿਆ ਹੋਇਆ ਹੈ, ਜਦੋਂਕਿ ਦੁਪਹਿਰ ਸਮੇਂ ਮੌਸਮ ਦੇ ਮਿਜ਼ਾਜ 'ਚ ਗਰਮਾਹਟ ਬਣੀ ਹੋਈ ਹੈ। ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਘੱਟ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਰਿਹਾ, ਜਿਸ 'ਚ ਮਨਫੀ 2.1 ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ 22.4 ਡਿਗਰੀ ਸੈਲਸੀਅਸ ਰਿਹਾ। ਇਸ ਵਿਚ 4.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 93 ਫੀਸਦੀ (ਮਾਈਨਸ 3) ਜਦੋਂ ਕਿ ਸ਼ਾਮ ਨੂੰ 32 (ਮਾਈਨਸ 26) ਫੀਸਦੀ ਨਮੀ ਦੀ ਮਾਤਰਾ ਰਿਕਾਰਡ ਕੀਤੀ ਗਈ ਹੈ। ਦਿਨ ਦੀ ਲੰਬਾਈ 10 ਘੰਟੇ 22 ਮਿੰਟ ਰਹੀ।
ਜਾਣਕਾਰੀ ਮੁਤਾਬਕ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਦਿਨ ਵਿਚ ਵੱਧ ਤੋਂ ਵੱਧ ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਹਵਾ ਵਿਚ ਨਮੀ ਦੀ ਵੱਧ ਤੋਂ ਵੱਧ ਮਾਤਰਾ 80 ਤੋਂ 94 ਫੀਸਦੀ ਅਤੇ ਘੱਟੋ-ਘੱਟ 40 ਤੋਂ 62 ਫੀਸਦੀ ਤਕ ਰਹਿ ਸਕਦੀ ਹੈ। ਮੌਸਮ ਮਾਹਿਰਾਂ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ 2-3 ਦਿਨਾਂ ਦੌਰਾਨ ਲੁਧਿਆਣਾ ਅਤੇ ਆਲੇ-ਦੁਆਲੇ ਦੇ ਕੁਝ ਇਲਾਕਿਆਂ 'ਚ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਵੀ ਪੈ ਸਕਦੀ ਹੈ।
 


Related News