ਬਿੰਨੀ ਗੁੱਜਰ ਦੇ ਘਰ ਦੇ ਬਾਹਰ ਫਾਇਰਿੰਗ

06/27/2017 2:15:30 AM

ਹੁਸ਼ਿਆਰਪੁਰ, (ਅਸ਼ਵਨੀ)- ਫਗਵਾੜਾ ਰੋਡ 'ਤੇ ਰਹੀਮਪੁਰ 'ਚ ਇੰਪਰੂਵਮੈਂਟ ਟਰੱਸਟ ਸਕੀਮ ਨੰ. 2 ਦੇ ਦੀਪਕ ਕੁਮਾਰ ਉਰਫ ਬਿੰਨੀ ਗੁੱਜਰ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਘਟਨਾ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ 5 ਵਿਅਕਤੀਆਂ ਖਿਲਾਫ਼ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਧਾਰਾ 307, 148, 149 ਤੇ ਅਸਲਾ ਐਕਟ ਦੀ ਧਾਰਾ 25-59-54 ਤਹਿਤ ਕੇਸ ਦਰਜ ਕੀਤਾ ਹੈ। ਕਮਲੇਸ਼ ਪਤਨੀ ਸਵ. ਹਰਿੰਦਰਜੀਤ ਸਿੰਘ ਉਰਫ ਪੱਪੂ ਗੁੱਜਰ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਬੀਤੀ ਰਾਤ ਲਗਭਗ 10.50 ਵਜੇ ਇਕ ਇੰਡੀਗੋ ਕਾਰ ਵਿਚ ਆਏ ਜਸਪ੍ਰੀਤ ਸਿੰਘ ਉਰਫ ਚੰਨਾ ਪੁੱਤਰ ਹਰਜੀਤ ਸਿੰਘ ਵਾਸੀ ਗੋਕਲ ਨਗਰ, ਬਲਵੀਰ ਸਿੰਘ ਪੁੱਤਰ ਬਸੰਤ ਰਾਮ ਵਾਸੀ ਬਸੰਤ ਨਗਰ, ਅਸ਼ਵਨੀ ਕੁਮਾਰ ਪੁੱਤਰ ਬਲਵੀਰ ਸਿੰਘ, ਗਿੰਨੀ ਪਹਿਲਵਾਨ ਵਾਸੀ ਸੁਭਾਸ਼ ਨਗਰ ਅਤੇ ਕਰਣਜੀਤ ਸਿੰਘ ਉਰਫ ਹੈਪੀ ਉਰਫ ਖਰਗੋਸ਼ ਵਾਸੀ ਮਿਲਾਪ ਨਗਰ ਨੇ ਉਸ ਦੇ ਘਰ ਦੇ ਗੇਟ ਦੇ ਬਾਹਰ ਖੜ੍ਹੇ ਹੋ ਕੇ ਗੋਲੀਆਂ ਚਲਾਈਆਂ।
ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ : ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸੁਖਵਿੰਦਰ ਸਿੰਘ, ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ, ਪੁਲਸ ਚੌਕੀ ਪੁਰਹੀਰਾਂ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਥਾਣਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। 
ਹਮਲਾਵਰਾਂ ਤੇ ਗੁੱਜਰ ਪਰਿਵਾਰ ਵਿਚਕਾਰ ਪੁਰਾਣੀ ਦੁਸ਼ਮਣੀ : ਵਰਣਨਯੋਗ ਹੈ ਕਿ ਗੁੱਜਰ ਤੇ ਬਲਵੀਰ ਸਿੰਘ ਦੇ ਪਰਿਵਾਰਾਂ ਵਿਚ ਕਾਫੀ ਸਮੇਂ ਤੋਂ ਦੁਸ਼ਮਣੀ ਚਲੀ ਆ ਰਹੀ ਹੈ, ਜਿਸ ਕਾਰਨ ਸ਼ਿਕਾਇਤਕਰਤਾ ਕਮਲੇਸ਼ ਕੌਰ ਦੇ ਪਤੀ ਹਰਿੰਦਰਜੀਤ ਸਿੰਘ ਉਰਫ ਪੱਪੂ ਗੁੱਜਰ ਦੀ ਅਤੇ ਹਮਲਾਵਰਾਂ ਨਾਲ ਸੰਬੰਧਿਤ ਕੁਝ ਵਿਅਕਤੀਆਂ ਦੇ ਕਤਲ ਕੁਝ ਸਮਾਂ ਪਹਿਲਾਂ ਕਰ ਦਿੱਤੇ ਗਏ ਸਨ। ਕਤਲ ਦੇ ਇਕ 
ਮਾਮਲੇ ਵਿਚ ਸ਼ਿਕਾਇਤਕਰਤਾ ਦਾ ਪੁੱਤਰ ਦੀਪਕ ਕੁਮਾਰ ਉਰਫ ਬਿੰਨੀ ਗੁੱਜਰ ਅਜੇ ਜੇਲ 'ਚ ਬੰਦ ਹੈ।


Related News