ਪੋਸਟਮਾਰਟਮ ਰਿਪੋਰਟ ਮਗਰੋਂ ਕਤਲ ਦਾ ਕੇਸ ਦਰਜ

Friday, April 21, 2017 2:43 AM
ਪੋਸਟਮਾਰਟਮ ਰਿਪੋਰਟ ਮਗਰੋਂ ਕਤਲ ਦਾ ਕੇਸ ਦਰਜ

ਅੰਮ੍ਰਿਤਸਰ, (ਅਰੁਣ)- ਨਿਊ ਗੋਲਡਨ ਐਵੀਨਿਊ ਵਿਖੇ 16 ਅਪ੍ਰੈਲ ਨੂੰ ਗੋਬਿੰਦ ਨਾਂ ਦੇ ਲੜਕੇ ਵੱਲੋਂ ਫਾਹਾ ਲੈਣ ਸਬੰਧੀ ਪੁਲਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਸੀ। ਪੋਸਟਮਾਰਟਮ ਰਿਪੋਰਟ ਵਿਚ ਮ੍ਰਿਤਕ ਗੋਬਿੰਦ ਦੇ ਸਰੀਰ ''ਤੇ ਸੱਟਾਂ ਪਾਈਆਂ ਗਈਆਂ ਅਤੇ ਮੌਤ ਦਾ ਕਾਰਨ ਵੀ ਸੱਟਾਂ ਲੱਗਣ ਨਾਲ ਹੀ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮਾਤਾ ਸਵਿਤਾ ਦੀ ਸ਼ਿਕਾਇਤ ''ਤੇ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!