ਜੇਲ ''ਚ ਭਿੜੇ ਹਵਾਲਾਤੀ

06/26/2017 5:48:25 AM

ਅੰਮ੍ਰਿਤਸਰ  (ਅਰੁਣ) - ਕੇਂਦਰੀ ਜੇਲ ਫਤਾਹਪੁਰ 'ਚ ਮਾਮੂਲੀ ਤਕਰਾਰ ਕਾਰਨ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਬਾਥਰੂਮ 'ਚ ਹੱਥ ਧੋਣ ਨੂੰ ਲੈ ਕੇ ਆਪਸ 'ਚ ਭਿੜੀਆਂ 2 ਧਿਰਾਂ 'ਚੋਂ ਪਹਿਲੀ ਧਿਰ ਦੇ ਅੰਡਰ-ਟਰਾਇਲ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਹੁਵਿੰਡ, ਸੰਦੀਪ ਸਿੰਘ ਤੇ ਕੈਦੀ ਗੁਰਧਿਆਨ ਸਿੰਘ ਤੇ ਦੂਜੀ ਧਿਰ ਦੇ ਰਣਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਭੋਜੜਾਂਵਾਲੀ ਤਰਨਤਾਰਨ ਤੇ ਅਮਰਜੀਤ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਭਿੱਖੀਵਿੰਡ ਖਿਲਾਫ ਕਾਰਵਾਈ ਕਰਦਿਆਂ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜੇਲ 'ਚੋਂ ਮਿਲੇ 22 ਮੋਬਾਇਲ ਫੋਨ
ਕੇਂਦਰੀ ਜੇਲ ਫਤਾਹਪੁਰ 'ਚ ਤਲਾਸ਼ੀ ਦੌਰਾਨ ਪੁਲਸ ਵੱਲੋਂ 22 ਮੋਬਾਇਲ (17 ਲਾਵਾਰਸ) ਬਰਾਮਦ ਕੀਤੇ ਗਏ ਹਨ। ਤਲਾਸ਼ੀ ਦੌਰਾਨ ਅੰਡਰ-ਟਰਾਇਲ ਅੰਮ੍ਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਰਾਵਾਂ ਫਰੀਦਕੋਟ, ਦਰਸ਼ਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਗੋਬਿੰਦ ਨਗਰ ਸੁਲਤਾਨਵਿੰਡ ਰੋਡ, ਸੁਨੀਲ ਕੋਹਲੀ ਪੁੱਤਰ ਸ਼ਾਮ ਕੋਹਲੀ ਵਾਸੀ ਗੁਲਮੋਹਰ ਐਵੀਨਿਊ ਦੇ ਕਬਜ਼ੇ 'ਚੋਂ ਵੱਖ-ਵੱਖ ਕੰਪਨੀਆਂ ਦੇ 5 ਮੋਬਾਇਲ ਬਰਾਮਦ ਕਰਨ ਤੋਂ ਇਲਾਵਾ ਲਾਵਾਰਸ ਪਏ 17 ਹੋਰ ਮੋਬਾਇਲ ਕਬਜ਼ੇ 'ਚ ਲੈ ਕੇ ਪੁਲਸ ਨੇ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕਰ ਲਿਆ ਹੈ।


Related News