ਨਹਿਰ ''ਚ ਡਿੱਗਣ ਕਾਰਨ ਔਰਤ ਦੀ ਮੌਤ

06/26/2017 12:49:16 AM

ਕਾਠਗੜ੍ਹ, (ਰਾਜੇਸ਼)- ਇਕ ਔਰਤ ਦੀ ਨਹਿਰ ਵਿਚ ਡਿੱਗ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਔਰਤ ਦੀ ਲਾਸ਼ ਨੂੰ ਬਰਾਮਦ ਕਰ ਕੇ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਰਸ਼ਪਾਲ ਕੌਰ ਪਤਨੀ ਸਵ. ਬਲਵਿੰਦਰ ਸਿੰਘ ਵਾਸੀ ਚੱਕ ਬਿਜਲ (ਜਲੰਧਰ) ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਉਹ ਅੱਜ ਜਲੰਧਰ ਤੋਂ ਰੂਪਨਗਰ ਆਈ ਹੋਈ ਸੀ ਤੇ ਉਸ ਨੇ ਸਵੇਰੇ 10 ਵਜੇ ਆਸਰੋਂ ਦੇ ਨੇੜੇ ਨਹਿਰ ਵਿਚ ਛਾਲ ਮਾਰ ਦਿੱਤੀ।  ਇਸੇ ਤਰ੍ਹਾਂ ਬਹਾਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਜਾਰੀ ਦੀ ਲਾਸ਼ ਨੂੰ ਕਾਠਗੜ੍ਹ ਮੋੜ ਦੇ ਸਾਈਫਨ 'ਚੋਂ ਬਰਾਮਦ ਕੀਤਾ ਗਿਆ ਹੈ। ਐੱਸ. ਐੱਚ. ਓ. ਜਾਗਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ 21 ਜੂਨ ਨੂੰ ਬਿਸਤ ਦੁਆਬ 'ਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਬੜੀ ਜੱਦੋ-ਜਹਿਦ ਤੋਂ ਬਾਅਦ ਅੱਜ ਉਸ ਦੀ ਲਾਸ਼ ਉਕਤ ਸਾਈਫਨ 'ਚ ਫਸੀ ਹੋਈ ਮਿਲੀ, ਜੋ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


Related News