ਕਾਂਗਰਸੀਆਂ ਤੋਂ ਤੰਗ ਆ ਕੇ ਨੌਜਵਾਨ ਨੇ ਲਾਈ ਸੀ ਖੁਦ ਨੂੰ ਅੱਗ, ਪੰਜਾਬ ਸਰਕਾਰ ਵਲੋਂ ਜਾਂਚ ਦੇ ਹੁਕਮ ਜਾਰੀ

04/18/2017 11:04:12 AM

ਗਿਦੱੜਬਾਹਾ— ਲੰਬੀ ਰੋਡ ''ਤੇ ਇਕ ਵਿਅਕਤੀ ਵਲੋਂ ਕਾਂਗਰਸੀ ਆਗੂਆਂ ਤੋਂ ਜ਼ਮੀਨੀ ਵਿਵਾਦ ਕਾਰਨ ਪਰੇਸ਼ਾਨ ਕਰਨ ਦੀ ਵਜ੍ਹਾ ਨਾਲ ਖੁਦਕੁਸ਼ੀ ਦੀ ਕੋਸ਼ਿਸ਼ ਦੇ ਮਾਮਲੇ ''ਚ ਪੰਜਾਬ ਸਰਕਾਰ ਵੱਲੋਂ ਮੈਜੀਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਲੰਬੀ ਰੋਡ ''ਤੇ ਸਥਿਤ ਸਬਜ਼ੀ ਮੰਡੀ ''ਚ ਮਸਜਿਦ ਦੇ ਸਾਹਮਣੇ ਸਬਜ਼ੀ ਦਾ ਅੱਡਾ ਲਗਾਉਣ ਵਾਲੇ ਮਨੀਸ਼ ਕੁਮਾਰ ਪੁੱਤਰ ਸਵ. ਜਗਦੀਸ਼ ਰਾਏ ਵਲੋਂ ਸੋਮਵਾਰ ਸ਼ਾਮ ਲਗਭਗ ਸਵਾ 7 ਵਜੇ ਖੁੱਦ ਨੂੰ ਅੱਗ ਲਗਾ ਲਈ ਗਈ ਸੀ। ਉਸ ਦਾ ਕਹਿਣਾ ਸੀ ਕਿ ਕਾਂਗਰਸ ਦੇ ਨੇਤਾ ਉਸ ਨੂੰ ਸਤਾ ਰਹੇ ਸਨ ਅਤੇ ਪੁਲਸ ਉਸ ਦੀ ਗੱਲ ਨਹੀਂ ਸੁਣ ਰਹੀ ਸੀ। 
ਮਨੀਸ਼ ਕੁਮਾਰ ਦਾ ਰੈੱਡਕਰਾਸ ਦੀ ਜਗ੍ਹਾ ''ਤੇ ਸਬਜ਼ੀ ਦਾ ਅੱਡਾ ਹੈ। ਉਥੇ ਰਾਧੇ ਸ਼ਾਮ ਨਾਂ ਦੇ ਆਦਮੀ ਨੇ ਆਪਣਾ ਇਕ ਗੇਟ ਸਬਜ਼ੀ ਮੰਡੀ ਦੇ ਗੇਟ ਵੱਲ ਨੂੰ ਕੱਢਿਆ ਹੋਇਆ ਹੈ, ਜੋ ਕਿ ਰੈੱਡਕਰਾਸ ਦੇ ਅਧੀਨ ਆਉਂਦੀ ਜ਼ਮੀਨ ਵਲ ਹੈ। ਰਾਧੇ ਸ਼ਾਮ ਉਕਤ ਸ਼ਟਰ ਖੋਲ ਕੇ ਰੈੱਡਕਰਾਸ ਵਾਲੀ ਜ਼ਮੀਨ ''ਤੇ ਦੁਕਾਨ ਲਗਾਉਣਾ ਚਾਹੁੰਦਾ ਹੈ, ਜਿਥੇ ਮਨੀਸ਼ ਕੁਮਾਰ ਪਹਿਲਾਂ ਤੋਂ ਹੀ ਸਬਜ਼ੀ ਦਾ ਅੱਡਾ ਲਗਾਉਂਦਾ ਹੈ। ਮਨੀਸ਼ ਕੁਮਾਰ ਦਾ ਕਹਿਣਾ ਸੀ ਕਿ ਉਸ ਕੋਲ ਲਿਖਤੀ ਦਸਤਾਵੇਜ਼ ਹਨ। 
ਮੈਂ ਦੁਕਾਨ ਦੇ ਕਾਗਜ਼ ਦਿਖਾਉਣ ਨੂੰ ਕਿਹਾ ਸੀ: ਐਸ.ਐਚ.ਓ
ਇਸ ਸੰਬੰਧ ''ਚ ਗੱਲ ਕਰਨ ''ਤੇ ਐਸ.ਐਚ.ਓ ਗਿਦੱੜਬਾਹਾ ਪੈਰੀਵਿੰਕਲ ਗ੍ਰੇਵਾਲ ਨੇ ਕਿਹਾ ਕਿ ਮਨੀਸ਼ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ। ਮੈਂ ਦੋਹਾਂ ਪੱਖਾਂ ਨੂੰ ਗੱਲ ਕਰਨ ਲਈ ਥਾਣੇ ਬੁਲਾਇਆ ਸੀ। ਦੋਹਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਤ ਮਨੀਸ਼ ਕੁਮਾਰ ਤੋਂ ਦੁਕਾਨ ਦੇ ਸੰਬੰਧ ''ਚ ਕਾਗਜ਼ਾਤ ਲਿਆਉਣ ਨੂੰ ਕਿਹਾ ਸੀ। ਅਜਿਹਾ ਨਹੀਂ ਕਿ ਮੈਂ ਉਸ ਦੀ ਗੱਲ ਨੂੰ ਅਣਸੁਣਿਆ ਕੀਤਾ ਹੈ। 
ਉਕਤ ਵਿਅਕਤੀ ਦਾ ਰੈੱਡਕਰਾਸ ਵਲੋਂ ਕੀਤਾ ਜਾਵੇਗਾ ਇਲਾਜ
ਡਿਪਟੀ ਕਮਿਸ਼ਨਰ ਸੁਮੀਤ ਕੁਮਾਰ ਨੇ ਦੱਸਿਆ ਕਿ ਏ.ਡੀ.ਸੀ. ਜਨਰਲ ਸ੍ਰੀ ਮੁਕਤਸਰ ਸਾਹਿਬ ,ਲਖਮੀਰ ਸਿੰਘ ਨੂੰ ਇਲਾਜ ਅਧੀਨ ਮਨੀਸ਼ ਕੁਮਾਰ ਦੇ ਬਿਆਨ ਲੈਣ ਲਈ ਬਠਿੰਡਾ ਰਵਾਨਾ ਕੀਤਾ ਗਿਆ। ਜਦੋਂ ਕਿ ਉਸ ਦੇ ਇਲਾਜ ਦਾ ਖਰਚਾ ਰੈੱਡਕਰਾਸ ਵੱਲੋਂ ਕੀਤਾ ਜਾਵੇਗਾ। ਗਿੱਦੜਬਾਹਾ ਦੇ ਐਸ.ਐਚ.ਓ ਦਾ ਤਬਾਦਲਾ ਪੁਲਸ ਲਾਇਨ ਸ੍ਰੀ ਮੁਕਤਸਰ ਸਾਹਿਬ ਕੀਤਾ ਗਿਆ ਹੈ।

 


Related News