ਫਾਸਟਵੇਅ ਮਾਮਲੇ 'ਤੇ ਬੋਲੇ ਬਾਦਲ, ਕੁਝ ਇਸ ਤਰ੍ਹਾਂ ਦਾ ਦਿੱਤਾ ਬਿਆਨ (ਵੀਡੀਓ)

06/25/2017 2:11:31 PM

ਸ੍ਰੀ ਮੁਕਤਸਰ ਸਾਹਿਬ : ਫਾਸਟਵੇਅ 'ਤੇ ਕਰੋੜਾਂ ਦੇ ਘਪਲੇ ਦੇ ਲੱਗੇ ਦੋਸ਼ਾਂ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਬਾਦਲ ਮੁਤਾਬਕ ਜਿਸ ਨੇ ਵੀ ਕੋਈ ਘਪਲਾ ਕੀਤਾ ਹੈ, ਉਸ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਹਲਕਾ ਲੰਬੀ ਪੁੱਜੇ ਹੋਏ ਸਨ, ਜਿਥੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈਸ ਕਾਨਫਰੰਸ ਕਰਕੇ ਫਾਸਟਵੇਅ ਕੇਬਲ ਨੈੱਟਵਰਕ 'ਤੇ 1300 ਕਰੋੜ ਰੁਪਏ ਦੇ ਇੰਟਰਨੈੱਟ ਟੈਕਸ ਚੋਰੀ ਕਰਨ ਦਾ ਵੱਡਾ ਖੁਲਾਸਾ ਕੀਤਾ ਗਿਆ ਸੀ।


Related News