ਸਰਕਾਰ ਨੇ ਨਾਮਾਤਰ ਕਰਜ਼ਾ ਮੁਆਫ ਕਰਕੇ ਕਿਸਾਨਾਂ ਨਾਲ ਕੀਤਾ ਮਜ਼ਾਕ

06/26/2017 2:09:18 PM

ਸੰਗਰੂਰ— ਸਿਵਲ ਹਸਪਤਾਲ 'ਚ ਮ੍ਰਿਤਕ ਕਿਸਾਨ ਦੇ ਪੁੱਤਰ ਗੁਰਦੀਪ ਸਿੰਘ, ਭਤੀਜੇ ਗੁਰਪ੍ਰੀਤ ਸਿੰਘ ਸੋਨੀ ਕੌਂਸਲਰ ਅਤੇ ਅਮਨਦੀਪ ਹੈਪੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਬਹੁਤ ਹੀ ਘੱਟ ਕਰਜ਼ਾ ਮੁਆਫ ਕੀਤਾ ਹੈ। ਸਿਰਫ ਕੋਆਪ੍ਰੇਟਿਵ ਸੁਸਾਇਟੀਆਂ ਦਾ ਕਰਜ਼ਾ ਹੀ ਮੁਆਫ ਹੋਇਆ ਹੈ। ਨਾਮਾਤਰ ਕਰਜ਼ਾ ਮੁਆਫ ਕਰਕੇ ਸਰਕਾਰ ਨੇ ਕਿਸਾਨਾਂ ਨਾਲ ਮਜ਼ਾਕ ਅਤੇ ਧੋਖਾ ਕੀਤਾ ਹੈ। ਕਿਸਾਨਾਂ 'ਤੇ ਜ਼ਿਆਦਾ ਕਰਜ਼ਾ ਬੈਂਕਾਂ ਅਤੇ ਆੜ੍ਹਤੀਆਂ ਦਾ ਹੈ। ਕਿਸਾਨਾਂ ਨੇ ਆਪਣੀ ਜ਼ਮੀਨ 'ਤੇ ਲਿਮਟ ਬਣਾ ਕੇ ਬਹੁਤ ਜ਼ਿਆਦਾ ਕਰਜ਼ਾ ਚੁੱਕਿਆ ਹੋਇਆ ਹੈ। ਫਸਲ 'ਚੋਂ ਬੈਂਕਾਂ ਦਾ ਵਿਆਜ ਵੀ ਨਹੀਂ ਨਿਕਲਦਾ, ਜਿਸ ਕਾਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਭੋਲਾ ਸਿੰਘ ਨੇ ਵੀ ਇਸੇ ਗੱਲ ਤੋਂ ਦੁਖੀ ਹੋ ਕੇ ਆਤਮਹੱਤਿਆ ਕੀਤੀ ਹੈ।


Related News