ਪਰਾਲੀ ਸਾੜਨ ਲਈ ਸਰਕਾਰ ਕਿਸਾਨਾਂ ਦੀ ਮਜਬੂਰੀ ਸਮਝੇ : ਨਾਰਵੇ

10/19/2017 12:32:23 PM

ਔੜ (ਛਿੰਜੀ)- ਜਦੋਂ ਝੋਨੇ ਜਾਂ ਕਣਕ ਦੀ ਫ਼ਸਲ ਕੱਟੀ ਜਾਂਦੀ ਹੈ ਤਾਂ ਸਭ ਤੋਂ ਵੱਡਾ ਮਸਲਾ ਖੇਤੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦਾ ਹੁੰਦਾ ਹੈ।  ਅੱਜਕਲ ਝੋਨੇ ਦੀ ਕਟਾਈ ਹੋ ਰਹੀ ਹੈ, ਜਿਸ ਕਰਕੇ ਇਕ ਪਾਸੇ ਤਾਂ ਕਿਸਾਨ ਅਗਲੀ ਫਸਲ ਲਈ ਖੇਤਾਂ ਨੂੰ ਤਿਆਰ ਕਰਨ ਲਈ ਉਤਾਵਲੇ ਹਨ, ਦੂਜੇ ਪਾਸੇ ਸਰਕਾਰੀ ਹੁਕਮ ਹਨ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਪਰ ਅਸਲ ਵਿਚ ਗੱਲ ਇਹ ਹੈ ਕਿ ਖੇਤਾਂ 'ਚ ਰਹਿੰਦ-ਖੂੰਹਦ ਕਿਸਾਨਾਂ ਦੇ ਕਾਬੂ 'ਚ ਹੀ ਨਹੀਂ ਆ ਰਹੀ ਅਤੇ ਮਹਿੰਗੀ ਤੋਂ ਮਹਿੰਗੀ ਮਸ਼ੀਨਰੀ ਵੀ ਪਰਾਲੀ ਨੂੰ ਬਿਨਾਂ ਅੱਗ ਲਾਏ ਨਸ਼ਟ ਕਰਨ ਵਿਚ ਕਾਮਯਾਬ ਸਾਬਿਤ ਨਹੀਂ ਹੋ ਰਹੀ, ਜਿਸ ਕਰਕੇ ਸਰਕਾਰ ਨੂੰ ਕਿਸਾਨਾਂ ਦੀ ਮਜਬੂਰੀ ਸਮਝਣੀ ਚਾਹੀਦੀ ਹੈ।ਇਹ ਪ੍ਰਗਟਾਵਾ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਨਾਰਵੇ ਚੱਕਦਾਨਾ ਨੇ ਗੱਲਬਾਤ ਰਾਹੀਂ ਕੀਤਾ। ਨਾਰਵੇ ਨੇ ਕਿਹਾ ਕਿ ਸਰਕਾਰ ਬਲਾਕ ਪੱਧਰੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪ੍ਰੋਜੈਕਟ ਅਤੇ ਗੱਤਾ ਫੈਕਟਰੀਆਂ ਲਾਵੇ ਤਾਂ ਜੋ ਪਰਾਲੀ ਤੋਂ ਹੀ ਆਮਦਨ ਦਾ ਸਾਧਨ ਬਣਾਇਆ ਜਾਵੇ ਜਾਂ ਫਿਰ ਸਰਕਾਰ ਮੱਕੀ ਦੀ ਫ਼ਸਲ ਦਾ ਰੇਟ ਝੋਨੇ ਜਿੰਨਾ ਕਰੇ ਤੇ ਸਬਜ਼ੀਆਂ ਦਾ ਮੰਡੀਕਰਨ ਸੁਚਾਰੂ ਕਰੇ ਤਾਂ ਵੀ ਕਿਸਾਨ ਫ਼ਸਲਾਂ ਨੂੰ ਬਦਲ ਕੇ ਬੀਜ ਸਕਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਆਪ ਕੁਝ ਕਰ ਨਹੀਂ ਰਹੀ, ਉਲਟਾ ਕਿਸਾਨਾਂ ਦਾ ਗਲਾ ਘੁੱਟਣ 'ਤੇ ਲੱਗੀ ਹੋਈ ਹੈ।


Related News