ਪਰਿਵਾਰ ''ਚ ਛਾਇਆ ਮਾਤਮ, 28 ਸਾਲਾ ਨੌਜਵਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

10/18/2017 7:05:06 PM

ਹੁਸ਼ਿਆਰਪੁਰ(ਝਾਵਰ)— ਕਰਜ਼ੇ ਦੀ ਮਾਰ ਝਲ ਰਹੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਅਜਿਹਾ ਕਦਮ ਨਾ ਚੁੱਕਣ ਦੀ ਅਪੀਲ ਵੀ ਕੀਤੀ ਗਈ ਹੈ ਪਰ ਫਿਰ ਵੀ ਕਿਸਾਨਾਂ ਵੱਲੋਂ ਆਏ ਦਿਨ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਹੁਸ਼ਿਆਰਪੁਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ 28 ਸਾਲ ਦੇ ਨੌਜਵਾਨ ਨੇ ਕਰਜ਼ੇ ਦੇ ਕਾਰਨ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 

ਮਿਲੀ ਜਾਣਕਾਰੀ ਮੁਤਾਬਕ ਥਾਣਾ ਦਸੂਹਾ ਪਿੰਡ ਠੱਕਰ ਦੇ ਰਹਿਣ ਵਾਲੇ ਸਾਹਿਬਜੀਤ ਸਿੰਘ (28) ਪੁੱਤਰ ਜਸਬੀਰ ਸਿੰਘ 'ਤੇ ਕੁੱਲ 15 ਲੱਖ ਦਾ ਕਰਜ਼ਾ ਸੀ। ਇਸ 'ਚੋਂ 4 ਲੱਖ ਰੁਪਏ ਦਾ ਕਰਜ਼ਾ ਪੀ. ਐੱਨ. ਬੀ. ਦਾ ਸੀ, ਜਿਸ ਦੇ ਕਾਰਨ ਉਹ ਕਾਫੀ ਤਣਾਅ 'ਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ 6 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਮੰਗਲਵਾਰ ਦੀ ਰਾਤ ਖੇਤਾਂ ਨੂੰ ਪਾਣੀ ਲਗਾ ਕੇ ਸਾਹਿਬਜੀਤ ਖੇਤਾਂ 'ਚੋਂ ਵਾਪਸ ਘਰ ਆਇਆ ਸੀ ਅਤੇ ਪਰਿਵਾਰ ਨਾਲ ਖਾਣਾ ਖਾਣ ਤੋਂ ਬਾਅਦ ਕਮਰੇ 'ਚ ਜਾ ਕੇ ਸੌਂ ਗਿਆ। ਜਦੋਂ ਸਵੇਰੇ ਉੱਠ ਕੇ ਪਰਿਵਾਰ ਨੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। 


Related News