ਮਹਾਬੱਧਰ ਵਿਖੇ ਕਿਸਾਨਾਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ

10/19/2017 7:42:05 AM

ਮੰਡੀ ਲੱਖੇਵਾਲੀ  (ਸੁਖਪਾਲ ਢਿੱਲੋਂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਬਲਾਕ ਸਕੱਤਰ ਸੁਖਰਾਜ ਸਿੰਘ ਰਹੂੜਿਆਂਵਾਲੀ ਤੇ ਜ਼ਿਲਾ ਕਮੇਟੀ ਦੇ ਆਗੂ ਜਲੰਧਰ ਸਿੰਘ ਭਾਗਸਰ ਦੀ ਅਗਵਾਈ ਹੇਠ ਅੱਜ ਪਿੰਡ ਮਹਾਬੱਧਰ ਵਿਖੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ। ਇਸ ਸਮੇਂ ਇਕਾਈ ਪ੍ਰਧਾਨ ਨਿੰਦਰ ਸਿੰਘ ਫੌਜੀ, ਰਾਜਾ ਸਿੰਘ, ਹਰਵਿੰਦਰ ਸਿੰਘ, ਬਲਤੇਜ ਸਿੰਘ, ਕੁਲਵੀਰ ਸਿੰਘ, ਕੁਲਵਿੰਦਰ ਸਿੰਘ, ਆਤਮਾ ਸਿੰਘ ਮਾਸਟਰ ਆਦਿ ਮੌਜੂਦ ਸਨ। ਬੀ. ਕੇ. ਯੂ. ਏਕਤਾ ਦੇ ਆਗੂਆਂ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਖੱਜਲ-ਖੁਆਰ ਕਰ ਰਹੀ ਹੈ ਕਿਉਂਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਕਿਸਾਨਾਂ ਕੋਲ ਹੋਰ ਕੋਈ ਹੱਲ ਨਹੀਂ ਹੈ।


Related News