ਰੁੜਕਾ ਕਲਾਂ ਤੇ ਸੰਘੋਲ ਵਿਖੇ ਹੋਏ ਸ਼ਾਨਦਾਰ ਫੁੱਟਬਾਲ ਮੁਕਾਬਲੇ

12/10/2017 3:29:40 AM

ਜਲੰਧਰ — ਜਗ ਬਾਣੀ ਦੇ ਸਹਿਯੋਗ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਖਿਡਾਰੀਆਂ ਦੀ ਖੇਡ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਰ ਸਾਲ ਦੀ ਤਰ੍ਹਾਂ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਤਹਿਤ ਦੂਜੇ ਗੇੜ ਦੇ ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਵਾਈ. ਐੱਫ. ਸੀ. ਸਟੇਡੀਅਮ ਰੁੜਕਾ ਕਲਾਂ ਅਤੇ ਕੋਰਡੀਆਂ ਇੰਸਟੀਚਿਊਟ ਸੰਘੋਲ ਵਿਖੇ ਕਰਵਾਏ ਗਏ।  ਇਸ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਐਜੂਕੇਸ਼ਨਲ ਵਰਕਸ਼ਾਪਾਂ ਵੀ ਲਾਈਆਂ ਗਈਆਂ। 
ਵਾਈ. ਐੱਫ. ਸੀ. ਰੁੜਕਾ ਕਲਾਂ ਵਿਖੇ ਹੋਏ ਅੰਡਰ-12 ਵਰਗ ਦੇ ਪੂਲ-ਬੀ ਦੇ ਮੁਕਾਬਲਿਆਂ  'ਚ ਨੰਗਲ ਜੱਟਾਂ ਨੇ ਅਟਾਰੀ ਨੂੰ 6-2 ਨਾਲ, ਬਿਲਗਾ ਨੇ ਬੰਬੀਆਂਵਾਲ ਨੂੰ 2-0 ਨਾਲ, ਅੰਡਰ-14 ਵਰਗ ਦੇ ਪੂਲ-ਏ 'ਚ ਖੁਰਲਾ ਕਿੰਗਰਾ ਨੇ ਧੀਣਾ ਨੂੰ 8-0 ਦੇ ਫਰਕ ਨਾਲ ਹਰਾਇਆ। ਪੂਲ-ਬੀ 'ਚ ਅਟਾਰੀ ਅਤੇ ਖੁਸਰੋਪੁਰ ਦੀਆਂ ਟੀਮਾਂ 1-1 ਦੀ ਬਰਾਬਰੀ 'ਤੇ ਰਹੀਆਂ ਅਤੇ ਪੂਲ-ਸੀ 'ਚ ਬੰਬੀਆਂਵਾਲ ਨੇ ਗੁਰਾਇਆ-ਬੀ ਨੂੰ 2-0 ਨਾਲ, ਚੱਕ ਮੁਗਲਾਣੀ ਨੇ ਬਿਲਗਾ ਨੂੰ 4-0 ਦੇ ਫਰਕ ਨਾਲ ਹਰਾਇਆ। ਅੰਡਰ-16 ਵਰਗ 'ਚ ਰੁੜਕਾ ਕਲਾਂ ਤੇ ਬੰਬੀਆਂਵਾਲ, ਬਿਲਗਾ ਤੇ ਧੀਣਾ, ਬੀੜ ਬੰਸੀਆਂ ਤੇ ਨੰਗਲ ਜੱਟਾਂ ਅਤੇ ਖੁਸਰੋਪੁਰ ਤੇ ਕੰਗਣੀਵਾਲ ਦੀਆਂ ਟੀਮਾਂ ਵਿਚਾਲੇ ਮੁਕਾਬਲੇ ਬਰਾਬਰੀ 'ਤੇ ਰਹੇ। ਖੁਰਲਾ ਕਿੰਗਰਾ ਨੇ ਚੱਕ ਮੁਗਲਾਣੀ ਨੂੰ 8-5 ਦੇ ਫਰਕ ਨਾਲ ਹਰਾਇਆ।
ਲੜਕੀਆਂ ਦੇ ਅੰਡਰ-12 ਵਰਗ 'ਚ ਰੁੜਕਾ ਕਲਾਂ ਨੇ ਬੁੰਡਾਲਾ ਨੂੰ 1-0 ਦੇ ਫਰਕ ਨਾਲ, ਭੋਡੇ ਸਪਰਾਏ ਨੇ ਰੁੜਕਾ ਕਲਾਂ-ਬੀ ਨੂੰ 2-1 ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਸਕੂਲਾਂ ਦੇ 3 ਫੁੱਟਬਾਲ ਮੁਕਾਬਲਿਆਂ 'ਚ ਰੁੜਕਾ ਕਲਾਂ-ਬੀ ਨੇ ਬੱਕਾਪੁਰ ਨੂੰ 5-3, ਬੁੰਡਾਲਾ ਨੇ ਸੰਗ ਢੇਸੀਆਂ ਨੂੰ 5-2.5 ਨਾਲ ਅਤੇ ਧੁਲੇਤਾ ਨੇ ਪਾਸਲਾ ਨੂੰ 3-0 ਦੇ ਫਰਕ ਨਾਲ ਹਰਾਇਆ।
ਦੂਜੇ ਪਾਸੇ ਸੰਘੋਲ ਵਿਖੇ ਹੋਏ ਮੈਚ 'ਚ ਅੰਡਰ-12 ਵਰਗ 'ਚ ਸਰਕਾਰੀ ਸਕੂਲ ਕੋਟਲਾ, ਜੀਵਨਜੋਤ ਸਕੂਲ ਬਦਲਾ, ਜਟਨਾਂ ਉੱਚਾ , ਕੋਰਡੀਆਂ ਸਾਊਥਹਾਲ ਐੱਫ. ਸੀ., ਸੰਘੋਲ ਅਤੇ  ਅੰਡਰ-14 ਵਰਗ 'ਚ ਜਟਨਾਂ ਉੱਚਾ, ਬਾਬਾ ਬੁੱਢਾ ਜੀ ਅਕੈਡਮੀ ਬਾਸੀ, ਕੋਚਿੰਗ ਸੈਂਟਰ ਭਰੀ, ਸਰਕਾਰੀ ਸਕੂਲ, ਕੋਟਲਾ, ਜਦਕਿ ਅੰਡਰ-16 ਵਰਗ 'ਚ ਜਟਾਨਾਂ ਉੱਚਾ, ਕੋਚਿੰਗ ਸੈਂਟਰ ਭਰੀ ਅਤੇ ਲੜਕੀਆਂ ਦੀਆਂ ਫੁੱਟਬਾਲ ਟੀਮਾਂ 'ਚ ਸਰਕਾਰੀ ਸ. ਸ. ਸਕੂਲ ਕੋਟਲਾ  ਅਤੇ ਕੋਰਡੀਆਂ ਸਾਊਥਹਾਲ ਐੱਫ. ਸੀ. ਸੰਘੋਲ ਦੀਆਂ ਟੀਮਾਂ ਅਗਲੇ ਪੜਾਅ 'ਚ ਪਹੁੰਚ ਗਈਆਂ ਹਨ।
ਮੈਚ ਤੋਂ ਪਹਿਲਾਂ ਸਾਰੀਆਂ ਟੀਮਾਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ, ਜਿਸ ਦੀ ਸਲਾਮੀ ਲੋਰਡ  ਸ਼੍ਰੀ ਦਿਲਜੀਤ ਰਾਣਾ ਵੱਲੋਂ ਲਈ ਗਈ। ਕੱਲ ਸੰਗੋਲ ਵਿਖੇ ਹੋਏ ਮੈਚਾਂ ਦੇ ਸੈਮੀਫਾਈਨਲ ਤੇ ਫਾਈਨਲ ਫੁੱਟਬਾਲ ਮੁਕਾਬਲੇ ਹੋਣਗੇ।  ਇਸ ਮੌਕੇ ਦਿਲਜੀਤ ਰਾਣਾ (ਲੋਰਡ,  ਕਰੋਡੀਆਂ ਇੰਸਟੀਚਿਊਟ ), ਚਰਨਜੀਤ ਸਿੰਘ ਗਿੱਲ, ਬੂਟਾ ਗਿੱਲ, ਟੋਮੀ ਟੇਲਰ, ਬੁੱਧੀਰਾਜ , ਸੰਜੇ ਸ਼ਰਮਾ, ਅਮਿਤ ਬੂਰਾ, ਭਗਤ ਸਿੰਘ, ਰਸ਼ਪਾਲ ਸਿੰਘ, ਬਲਰਾਜ ਸਿੱਧੂ, ਬਚਿੱਤਰ ਸਿੰਘ, ਓਮੇਸ਼ ਘਈ ਅਤੇ ਹੋਰ ਮੈਂਬਰ ਹਾਜ਼ਰ ਸਨ।


Related News