ਕੈਨੇਡਾ ਭੇਜੇ ਪੁੱਤ ਨੂੰ ਉਡੀਕ ਰਿਹਾ ਸੀ ਪਰਿਵਾਰ ਪਰ ਵਿਦੇਸ਼ੀ ਧਰਤੀ 'ਤੇ ਲਿਖੀ ਸੀ ਮੌਤ

10/22/2017 12:33:52 PM

ਟੋਰਾਂਟੋ,(ਬਿਊਰੋ)— ਕੈਨੇਡਾ ਵਿਚ ਵਾਪਰੇ ਹਾਦਸੇ ਦੌਰਾਨ 28 ਸਾਲਾ ਸਿੱਖ ਨੌਜਵਾਨ ਹਰਿੰਦਰਜੀਤ ਸਿੰਘ ਦੀ ਮੌਤ ਹੋ ਗਈ। ਉਹ ਪੰਜਾਬ 'ਚ ਕੁਰਾਲੀ ਸ਼ਹਿਰ ਨੇੜਲੇ ਪਿੰਡ ਬਡਾਲੀ ਨਾਲ ਸੰਬੰਧਤ ਸੀ। ਬੀ.ਟੈੱਕ ਦੀ ਪੜ੍ਹਾਈ ਕਰ ਚੁੱਕੇ ਹਰਿੰਦਰਜੀਤ ਸਿੰਘ ਦੇ ਪਿਤਾ ਨਾਗਰ ਸਿੰਘ ਨੇ ਦੱਸਿਆ ਕਿ ਟਰਾਲੇ 'ਚੋਂ ਸਮਾਨ ਉਤਾਰ ਰਹੀ ਕਰੇਨ ਦੀ ਬੈਲਟ ਟੁੱਟਣ ਕਾਰਨ ਸਾਰਾ ਸਮਾਨ ਉਸ ਉਪਰ ਡਿੱਗ ਗਿਆ ਅਤੇ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। 
ਐਸਡੀਓ ਨਾਜਰ ਸਿੰਘ ਜਨਵਰੀ 'ਚ ਸੇਵਾਮੁਕਤ ਹੋਣ ਵਾਲੇ ਹਨ । ਉਨ੍ਹਾਂ ਦੱਸਿਆ ਕਿ ਉਹ ਤਾਂ ਆਪਣੇ ਪੁੱਤ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ ਪਰ ਉਨ੍ਹਾਂ ਨੂੰ ਇਹ ਮਨਹੂਸ ਖਬਰ ਪੁੱਜੀ, ਜਿਸ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ।  ਹਰਿੰਦਰਜੀਤ ਸਿੰਘ ਚਾਰ ਭੈਣ-ਭਰਾਵਾਂ 'ਚੋਂ ਸਭ ਤੋਂ ਵੱਡਾ ਸੀ, ਜੋ ਇਸ ਸਮੇਂ ਡੂੰਘੇ ਸਦਮੇ 'ਚ ਹਨ। ਹਰਿੰਦਰਜੀਤ ਦੀ ਦੇਹ ਪਿੰਡ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।


Related News