1971 ਦੀ ਜੰਗ ਦੌਰਾਨ ਲਾਪਤਾ ਹੋਏ ਸੈਨਿਕਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਜਿਊਂਦੇ ਹੋਣ ਦੀ ਜਤਾਈ ਉਮੀਦ

12/12/2017 3:44:54 PM

ਬਠਿੰਡਾ — 1971 ਦੀ ਜੰਗ ਦੌਰਾਨ ਲਾਪਤਾ ਸੈਨਿਕਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਜਿੰਦਾ ਹੋਣ ਦੀ ਉਮੀਦ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਵਾਨ ਪਾਕਿ ਜੇਲਾਂ 'ਚ ਬੰਦ ਹਨ। ਕਈ ਅਧਿਕਾਰੀਆਂ ਦੇ ਕੋਲ ਜਾਣ ਤੋਂ ਬਾਅਦ, ਚਾਰ ਪਰਿਵਾਰਾਂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਇਸ ਮਾਮਲੇ 'ਤੇ ਇੰਨਾ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ। ਹਾਈਕੋਰਟ ਵਲੋਂ 21 ਜਨਵਰੀ ਨੂੰ ਇਸ 'ਤੇ ਫੈਸਲਾ ਕੀਤਾ ਜਾਵੇਗਾ।
ਇਸ ਪਟੀਸ਼ਨ ਨੂੰ ਬਠਿੰਡਾ ਦੇ ਲੇਹਰਾ ਧੁਰਕੋਟ ਪਿੰਡ ਦੇ ਹਵਲਦਾਰ ਧਰਮ ਪਾਲ ਸਿੰਘ ਦੇ ਪਰਿਵਾਰ ਨੇ ਦਰਜ ਕੀਤੀ ਹੈ। ਇਸ ਦੇ ਨਾਲ-ਨਾਲ ਬੀ. ਐੱਸ. ਐੱਫ. ਦੇ ਕਾਂਸਟੇਬਲ ਫਰੀਦਕੋਟ 'ਚ ਤਹਿਣਾ ਪਿੰਡ ਦੇ ਕਾਂਸਟੇਬਲ ਸੁਰਜੀਤ ਸਿੰਘ ਤੇ ਮਾਨਸਾ 'ਚ ਖੈਲਾ-ਖੁਰਦ ਪਿੰਡ ਦੇ ਹਵਲਦਾਰ ਵੀਰ ਸਿੰਘ ਤੇ ਜੁਗਰਾਜ ਸਿੰਘ ਵੀ ਦੇ ਪਰਿਵਾਰ ਵੀ ਸ਼ਾਮਲ ਹਨ। ਧਰਮਪਾਲ ਨੂੰ ਪੂਰਵੀ ਪਾਕਿਸਤਾਨ ਸਰਹੱਦ ਦੇ ਕੋਲ ਤਾਇਨਾਤ ਕੀਤਾ ਗਿਆ ਸੀ ਤੇ 1971'ਚ ਪਾਕਿਸਤਾਨ ਸੈਨਾ ਨੇ ਕਬਜ਼ਾ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਤੇ ਸੈਨਾ ਨੇ ਉਨ੍ਹਾਂ ਨੂੰ 5 ਦਸੰਬਰ 1971 ਨੂੰ ਲਾਪਤਾ ਹੋਣ ਕਾਰਨ ਸ਼ਹੀਦ ਮੰਨ ਲਿਆ ਸੀ। ਇੰਨਾ ਹੀ ਨਹੀਂ ਤਤਕਾਲੀਨ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਨੇ ਧਰਮਪਾਲ ਸਿੰਘ ਦੀ ਪਤਨੀ ਪਾਲ ਕੌਰ ਨੂੰ ਪਤੀ ਦੇ ਸ਼ਹੀਦ ਹੋਣ 'ਤੇ ਇਕ ਵਿਅਕਤੀਗਤ ਪੱਤਰ ਭੇਜ ਕੇ ਸ਼ੋਕ ਵਿਅਕਤ ਕੀਤਾ ਸੀ।
ਪਾਲ ਕੌਰ (79) ਤੇ ਉਨ੍ਹਾਂ ਦੇ ਪੁੱਤਰ ਅਰਸ਼ਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸਾਬਕਾ ਸੈਨਾ ਅਧਿਕਾਰੀ ਸਤੀਸ਼ ਕੁਮਾਰ, ਜੋ ਪਾਕਿਸਤਾਨ 'ਚ ਕੈਦ ਰਹੇ ਨੇ ਉਨ੍ਹਾਂ ਨੂੰ 2015 'ਚ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ 1974 ਤੋਂ 1976 ਤਕ ਕੋਟ ਲਖਪਤ ਰਾਇ ਜੇਲ, ਲਾਹੌਰ ਸੈਂਟ੍ਰਲ ਜੇਲ 'ਚ ਧਰਮਪਾਲ ਦੇ ਨਾਲ ਰਹੇ। 
ਪਾਲ ਕੌਰ ਨੇ ਕਿਹਾ ਕਿ ਇਸ ਉਮੀਦ 'ਤੇ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ 'ਤੇ ਮੁੱਦਾ ਉਠਾਇਆ ਜਾਣਾ ਚਾਹੀਦਾ ਹੈ।  


Related News