ਪਹਿਲੀ ਵਾਰ ਹਨੀਪ੍ਰੀਤ ਨੂੰ ਮਿਲਣ ਲਈ ਪੁੱਜਾ ਪਰਿਵਾਰ, ਦੀਵਾਲੀ ਮੌਕੇ ਦਿੱਤੇ ਤੋਹਫੇ

10/19/2017 11:37:12 AM

ਅੰਬਾਲਾ — ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਅੰਬਾਲਾ ਸੈਂਟਰਲ ਜੇਲ ਦੀ ਸੈੱਲ ਨੰਬਰ 11 'ਚ ਹੈ। ਬੀਤੇ ਦਿਨੀ ਹਨੀਪ੍ਰੀਤ ਨੂੰ ਪਹਿਲੀ ਵਾਰ ਮਿਲਣ ਉਸਦੇ ਪਰਿਵਾਰ ਵਾਲੇ ਜੇਲ 'ਚ ਪੁੱਜੇ। ਹਨੀਪ੍ਰੀਤ ਦਾ ਪਰਿਵਾਰ ਜੇਲ 'ਚ ਤਕਰੀਬਨ 45 ਮਿੰਟ ਤੱਕ ਰਿਹਾ ਅਤੇ ਉਨ੍ਹਾਂ ਨੇ ਜਲਦੀ ਹੀ ਰਿਹਾਈ ਦਾ ਭਰੋਸਾ ਦਵਾਇਆ। ਇਸ ਦੌਰਾਨ ਹਨੀਪ੍ਰੀਤ ਨੂੰ ਉਸਦੇ ਪਰਿਵਾਰ ਨੇ ਕੱਪੜੇ ਵੀ ਦਿੱਤੇ।
ਹਾਲਾਂਕਿ ਹਨੀਪ੍ਰੀਤ ਨੂੰ ਮਿਲਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ ਫਿਰ ਵੀ ਉਸਦਾ ਪਰਿਵਾਰ ਉਸਨੂੰ ਮਿਲਣ ਲਈ ਜੇਲ 'ਚ ਆਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡੀ.ਜੀ.ਪੀ. ਜੇਲ ਕੇ.ਪੀ. ਸਿੰਘ ਤੋਂ ਆਗਿਆ ਲਈ ਸੀ, ਫਿਰ ਓਹ ਅੰਬਾਲਾ ਐੱਸ.ਪੀ. ਅਭਿਸ਼ੇਕ ਜੋਰਵਾਲ ਦੇ ਕੋਲ ਪੁੱਜੇ। ਇਥੋਂ ਬਲਦੇਵ ਨਗਰ ਐੱਸ.ਐੱਚ.ਓ. ਰਜਨੀਸ਼ ਕੁਮਾਰ ਯਾਦਵ ਦੀ ਪਰਿਵਾਰ ਦੇ ਨਾਲ ਡਿਊਟੀ ਲਗਾਈ ਗਈ। ਬੀਤੇ ਬੁੱਧਵਾਰ ਵਾਲੇ ਦਿਨ ਕਰੀਬ 4:30 ਵਜੇ ਹਨੀਪ੍ਰੀਤ ਦੇ ਪਿਤਾ ਰਾਮਾਨੰਦ ਤਨੇਜਾ, ਮਾਤਾ ਆਸ਼ਾ ਤਨੇਜਾ, ਭਰਾ ਸਹਿਲ ਤਨੇਜਾ, ਭਾਬੀ ਸੋਨਾਲੀ ਅਤੇ ਕਜ਼ਨ ਭਰਾ ਸਿਧਾਰਥ ਸਿੰਗਲਾ ਜੇਲ ਪੁੱਜੇ। ਕਰੀਬ 45 ਮਿੰਟ ਤੱਕ ਪਰਿਵਾਰ ਨੇ ਹਨੀਪ੍ਰੀਤ ਨਾਲ ਦੁੱਖ ਸਾਂਝਾ ਕੀਤਾ ਅਤੇ ਉਸਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਲੈਣ ਲਈ ਕਿਹਾ। ਪਰਿਵਾਰ ਨੇ ਹਨੀਪ੍ਰੀਤ ਨੂੰ ਦਿਮਾਗੀ ਤੌਰ 'ਤੇ ਇਸ ਬਿਮਾਰੀ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲਈ ਕਿਹਾ।
ਪੁਲਸ ਨੇ ਹਨੀਪ੍ਰੀਤ ਦੇ ਪਰਿਵਾਰ ਵਾਲਿਆਂ ਦੀ ਵੈਰੀਫਿਕੇਸ਼ਨ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਆਈ ਕਾਰਡ ਵੀ ਕਬਜ਼ੇ 'ਚ ਲੈ ਲਏ। ਸੁਰੱਖਿਆ ਨਾਲ ਸੰਬੰਧਤ ਸਾਰੀਆਂ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਤੋਂ ਬਾਅਦ , ਉਸਨੂੰ ਮਿਲਣ ਦੀ ਆਗਿਆ ਦਿੱਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਹਨੀਪ੍ਰੀਤ ਦਾ ਪਰਿਵਾਰ ਇਕ ਵੀ.ਆਈ.ਪੀ. ਕਾਰ ਰਾਹੀਂ ਜੇਲ 'ਚ ਪੁੱਜਿਆ ਸੀ। ਇਹ ਕਾਰ ਸਿਰਸਾ ਦੀ ਦੱਸੀ ਜਾ ਰਹੀ ਹੈ, ਜਿਸਦੀ ਕਿ ਪੁਲਸ ਨੇ ਸਾਰੀ ਜਾਣਕਾਰੀ ਇਕੱਠੀ ਕਰ ਲਈ ਹੈ। ਇਸ ਕੇਸ ਦੇ ਮਾਮਲੇ 'ਚ ਸੁਖਦੀਪ ਨੂੰ ਵੀ ਅੰਬਾਲਾ ਸੈਂਟਰਲ ਜੇਸ 'ਚ ਰੱਖਿਆ ਗਿਆ ਹੈ। ਪਰ ਦੀਵਾਲੀ ਦੇ ਮੌਕੇ ਵੀ ਉਸਦੇ ਪਰਿਵਾਰ 'ਚੋਂ ਕੋਈ ਵੀ ਮਿਲਣ ਲਈ ਨਹੀਂ ਆਇਆ, ਜਦੋਂਕਿ ਸਾਰਾ ਦਿਨ ਉਸਨੇ ਆਪਣੇ ਘਰ ਵਾਲਿਆਂ ਦਾ ਇੰਤਜ਼ਾਰ ਕੀਤਾ।


Related News