ਬੇਹੋਸ਼ ਮਹਿਲਾ ਮਰੀਜ਼ ਨਾਲ ਨਾਲ ਅਸ਼ਲੀਲ ਹਰਕਤਾਂ

08/17/2017 8:20:57 AM

ਬਠਿੰਡਾ, (ਬਲਵਿੰਦਰ)- ਨਾਮਦੇਵ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਕੰਪਾਉਂਡਰ ਵਲੋਂ ਬੇਹੋਸ਼ ਮਹਿਲਾ ਮਰੀਜ਼ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸਨੂੰ ਮੌਕੇ 'ਤੇ ਹੀ ਫੜ੍ਹ ਲਿਆ ਗਿਆ। ਕੁਝ ਜਥੇਬੰਦੀਆਂ ਇਸ ਸੰਬੰਧ ਵਿਚ ਹਸਪਤਾਲ ਵਿਰੁੱਧ ਵੀ ਕਾਰਵਾਈ ਦੀ ਮੰਗ ਕਰ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਨਾਮਦੇਵ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਨੇੜਲੇ ਪਿੰਡ ਦੀ ਇਕ ਮਹਿਲਾ ਮਰੀਜ਼ ਦਾਖਲ ਸੀ, ਜੋ ਕਿ ਬੇਹੋਸ਼ੀ ਦੀ ਹਾਲਤ 'ਚ ਆਈ.ਸੀ.ਯੂ. 'ਚ ਪਈ ਸੀ। ਇਥੇ ਹੀ ਇਕ ਕੰਪਾਉਂਡਰ ਗੁਰਪ੍ਰੀਤ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਵੀ ਤਾਇਨਾਤ ਸੀ। ਰਾਤ ਸਮੇਂ ਮਹਿਲਾ ਮਰੀਜ਼ ਦਾ ਇਕ ਪਰਿਵਾਰਕ ਮੈਂਬਰ ਆਈ.ਸੀ.ਯੂ. 'ਚ ਆਇਆ ਤਾਂ ਕੰਪਾਉਂਡਰ ਮਹਿਲਾ ਮਰੀਜ਼ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਜਿਸ ਨੂੰ ਤੁਰੰਤ ਫੜ੍ਹ ਲਿਆ ਗਿਆ। ਪਹਿਲਾਂ ਉਸਦੀ ਕੁੱਟਮਾਰ ਕੀਤੀ ਗਈ ਤੇ ਫਿਰ ਪੁਲਸ ਹਵਾਲੇ ਕਰ ਦਿੱਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਇਹ ਹਸਪਤਾਲ ਪ੍ਰਬੰਧਕਾਂ ਦੀ ਨਾਲਾਇਕੀ ਹੈ ਕਿ ਮਰੀਜ਼ਾਂ ਨੂੰ ਅਜਿਹੇ ਲੋਕਾਂ ਦੇ ਸਹਾਰੇ ਛੱਡਿਆ ਜਾਂਦਾ ਹੈ। ਹੋ ਸਕਦਾ ਹੈ ਕਿ ਪਹਿਲਾਂ ਵੀ ਉਕਤ ਵਿਅਕਤੀ ਕਈ ਮਰੀਜ਼ਾਂ ਨਾਲ ਇਹ ਘਿਨੌਣੀ ਹਰਕਤ ਕਰ ਚੁੱਕਿਆ ਹੋਵੇ। ਮੌਕੇ 'ਤੇ ਪਹੁੰਚੀਆਂ ਕੁਝ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਹ ਭਰਾਤਰੀ ਜਥੇਬਬੰਦੀਆਂ ਨਾਲ ਮਿਲ ਕੇ ਹਸਪਤਾਲ ਪ੍ਰਬੰਧਕਾਂ ਵਿਰੁੱਧ ਵੀ ਕਾਰਵਾਈ ਦੀ ਮੰਗ ਕਰਨਗੇ।
ਥਾਣਾ ਸਿਵਲ ਲਾਇਨ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਦਕਿ ਅਗਲੀ ਕਾਰਵਾਈ ਜਾਰੀ ਹੈ।


Related News