ਰੋਜ਼ਗਾਰ ਲਈ ਬੀ. ਡੀ. ਪੀ. ਓ. ਦਫਤਰ ਅੱਗੇ ਡਟੇ ਮਜ਼ਦੂਰ

08/18/2017 1:05:04 AM

ਬਰਨਾਲਾ,  (ਰਵੀ, ਗੋਇਲ)—  ਪੱਖੋ ਕਲਾਂ, ਸਰਾਂ ਪੱਤੀ ਅਤੇ ਭੈਣੀ ਜੱਸਾ ਦੇ ਮਜ਼ਦੂਰਾਂ ਨੇ ਮਨਰੇਗਾ ਤਹਿਤ ਕੰਮ ਦਿੱਤੇ ਜਾਣ ਲਈ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ ਦਿੱਤਾ।  ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜੀਤ ਸਿੰਘ ਪੱਖੋ ਕਲਾਂ ਅਤੇ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਨੂੰ ਤਿੱਖਾ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਸਾਂਝੇ ਮਸਲਿਆਂ ਲਈ ਸਾਂਝੇ ਸੰਘਰਸ਼ ਦੀ ਵੀ ਸਮੇਂ ਦੀ ਲੋੜ ਹੈ। ਏ.ਪੀ.ਓ. ਬਰਨਾਲਾ ਅਮਨਦੀਪ ਨੇ ਧਰਨੇ 'ਚ ਆ ਕੇ ਮਨਰੇਗਾ ਜਾਬ ਕਾਰਡ ਧਾਰਕ ਮਜ਼ਦੂਰਾਂ ਤੋਂ ਅਰਜ਼ੀਆਂ ਨੂੰ ਹਾਸਲ ਕੀਤਾ। ਇਨ੍ਹਾਂ ਅਰਜ਼ੀਆਂ 'ਚ 17 ਅਗਸਤ ਤੋਂ 15 ਅਕਤੂਬਰ 2017 ਤੱਕ ਕੰਮ ਦੀ ਮੰਗ ਕੀਤੀ ਗਈ। ਇਸ ਸਮੇਂ ਕੁਝ ਮਜ਼ਦੂਰਾਂ ਨੇ 6 ਮਹੀਨੇ ਤੋਂ ਇਕ ਸਾਲ ਦੌਰਾਨ ਕੀਤੇ ਕੰਮ ਦੇ ਪੈਸੇ ਅਜੇ ਤੱਕ ਨਾ ਮਿਲਣ ਦੀ ਸ਼ਿਕਾਇਤ ਵੀ ਕੀਤੀ।
ਸੰਘਰਸ਼ ਦੀ ਹਮਾਇਤ :  ਇਸ ਸਮੇਂ ਯੂਨੀਅਨ ਦੇ ਸਕੱਤਰ ਨਿਰਮਲ ਸਿੰਘ ਝਲੂਰ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਪ੍ਰੀਤਮ ਸਿੰਘ ਸਹਿਜੜਾ ਅਤੇ ਸੀਟੂ ਦੇ ਸੂਬਾ ਕਮੇਟੀ ਮੈਂਬਰ ਮਾਨ ਸਿੰਘ ਗੁਰਮ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੰਘਰਸ਼ 'ਚ ਵਧ-ਚੜ੍ਹ ਕੇ ਸਾਥ ਦੇਣ ਦਾ ਭਰੋਸਾ ਦਿੱਤਾ।  ਇਸ ਮੌਕੇ ਹਰਪਾਲ ਕੌਰ, ਨੇਕ ਸਿੰਘ, ਜਸਮੇਲ ਕੌਰ, ਸੁਖਚਰਨਜੀਤ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਭੋਲਾ ਸਿੰਘ ਪੱਖੋ ਆਦਿ ਵੀ ਹਾਜ਼ਰ ਸਨ।


Related News