ਹੈਲਮੇਟ ਪਾਉਣ ਨਾਲ ਬਚੀ ਬਜ਼ੁਰਗ ਦੀ ਜਾਨ

Monday, June 19, 2017 8:11 AM
ਹੈਲਮੇਟ ਪਾਉਣ ਨਾਲ ਬਚੀ ਬਜ਼ੁਰਗ ਦੀ ਜਾਨ

ਜਲੰਧਰ,(ਸ਼ੋਰੀ)— ਬਸਤੀ ਅੱਡਾ ਰੋਡ ਤੋਂ ਫੁੱਟਬਾਲ ਚੌਕ ਵੱਲ ਜਾਣ ਵਾਲੀ ਸੜਕ 'ਚ ਅੱਜ ਦੁਪਹਿਰ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਬਜ਼ੁਰਗ ਉਛਲ ਕੇ ਕਾਰ ਦੇ ਫਰੰਟ ਸ਼ੀਸ਼ੇ ਵਿਚ ਆ ਡਿੱਗਿਆ। ਬਜ਼ੁਰਗ ਦੇ ਸਿਰ ਵਿਚ ਪਾਇਆ ਹੈਲਮੇਟ ਟੁੱਟ ਗਿਆ ਅਤੇ ਉਸਦੇ ਸਿਰ ਤੇ ਸਰੀਰ ਦੇ ਕਈ ਹਿੱਸਿਆਂ ਵਿਚ ਗੰਭੀਰ ਸੱਟਾਂ ਲੱਗੀਆਂ। ਹਾਲਾਂਕਿ ਜੇਕਰ ਬਜ਼ੁਰਗ ਨੇ ਹੈਲਮੇਟ ਨਾ ਪਾਇਆ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਵੀ ਜਾ ਸਕਦੀ ਸੀ। ਹਾਦਸੇ ਵਿਚ ਮੋਟਰਸਾਈਕਲ ਤੇ ਕਾਰ ਹਾਦਸਾਗ੍ਰਸਤ ਹੋ ਗਈ। ਮੌਕੇ 'ਤੇ ਪੁੱਜੀ 108 ਦੀ ਐਂਬੂਲੈਂਸ ਨੇ ਜ਼ਖਮੀ ਨੂੰ ਚੁੱਕ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਾਛਣ ਵਿਨੋਦ ਸੋਨੀ (56) ਪੁੱਤਰ ਰਾਮ ਲਾਲ ਸੋਨੀ ਨਿਵਾਸੀ ਘਈ ਨਗਰ ਮਾਡਲ ਹਾਊਸ ਦੇ ਤੌਰ 'ਤੇ ਹੋਈ ਹੈ। ਜ਼ਖਮੀ ਬਜ਼ੁਰਗ ਵਿਨੋਦ ਨੇ ਦੱਸਿਆ ਕਿ ਉਹ ਘਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਰਾਣੀ ਸਬਜ਼ੀ ਮੰਡੀ ਵੱਲ ਆ ਰਿਹਾ ਸੀ ਕਿ ਸਾਹਮਣੇ ਤੋਂ ਗਲਤ ਦਿਸ਼ਾ ਤੋਂ ਆ ਰਹੀ ਕਾਰ ਨੇ ਉਸਨੂੰ ਸਿੱਧੀ ਟੱਕਰ ਮਾਰ ਦਿੱਤੀ।
ਉਥੇ ਹੀ ਕਾਰ ਚਾਲਕ ਅਰੁਣ ਕੁਮਾਰ ਉਰਫ ਸੋਨੂੰ ਪੰਡਿਤ ਪੁੱਤਰ ਪਵਨ ਕੁਮਾਰ ਨਿਵਾਸੀ ਦਿਲਬਾਗ ਨਗਰ ਨੇ ਦੱਸਿਆ ਕਿ ਉਸਨੇ ਜਾਣਬੁਝ ਕੇ ਹਾਦਸਾ ਨਹੀਂ ਕੀਤਾ, ਸਗੋਂ ਇਕ ਦੂਜੇ ਆਟੋ ਚਾਲਕ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਹਾਦਸਾ ਹੋਇਆ। ਥਾਣਾ 2 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!