ਬਲੈਰੋ ਗੱਡੀ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

07/23/2017 6:07:51 AM

ਵੈਰੋਵਾਲ,  (ਜ. ਬ. )  - ਡੇਰਾ ਬਿਆਸ ਨੂੰ ਜਾ ਰਹੀ ਮਹਿੰਦਰਾ ਬਲੈਰੋ ਗੱਡੀ ਦੀ ਸਾਹਮਣੇ ਤੋਂ ਆ ਰਹੇ ਸਾਈਕਲ ਸਵਾਰ ਬਜ਼ੁਰਗ ਨਾਲ ਟੱਕਰ ਹੋਣ ਕਰਕੇ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਲੈਰੋ ਗੱਡੀ ਜਿਸ ਨੂੰ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭਾਗ ਕਲਾਂ ਜ਼ਿਲਾ ਫਰੀਦਕੋਟ ਚਲਾ ਰਿਹਾ ਸੀ, ਨੇ ਦੱਸਿਆ ਕਿ ਉਹ ਬਿਆਸ ਨੂੰ ਸੰਗਤ ਲੈ ਕੇ ਜਾ ਰਿਹਾ ਸੀ ਤਾਂ ਨਾਗੋਕੇ ਮੋੜ ਕੋਲ ਸਾਹਮਣੇ ਤੋਂ ਆ ਰਿਹਾ ਸਾਈਕਲ ਸਵਾਰ ਬਜ਼ੁਰਗ ਜੋ ਆਪਣਾ ਸੰਤੁਲਨ ਖੋਹ ਕੇ ਗੱਡੀ ਦੇ ਅਚਾਨਕ ਸਾਹਮਣੇ ਆ ਗਿਆ, ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ ਨਾਲ ਲੱਗਦੇ ਝੋਨੇ ਦੇ ਖੇਤ ਵਿਚ ਜਾ ਉਤਰੀ, ਜਿਸ ਕਰਕੇ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਬਜ਼ੁਰਗ ਦੀ ਪਛਾਣ ਅਰਜਨ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਰਾਮਪੁਰ ਭੂਤਵਿੰਡ ਵਜੋਂ ਹੋਈ। ਥਾਣਾ ਵੈਰੋਵਾਲ ਦੀ ਪੁਲਸ ਨੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 


Related News