ਕੈਂਸਰ ਜਿਹੀ ਬਿਮਾਰੀ ਦਾ ਕਾਰਨ ਜੀ.ਐਮ ਸਰੋ ਦੇ  ਪ੍ਰਭਾਵਾਂ ਤੋਂ ਲੋਕਾਂ ਨੂੰ ਕੀਤਾ ਜਾਗਰੂਕ (ਵੀਡੀਓ)

06/26/2017 6:29:48 AM

ਜਲੰਧਰ— ਜਲੰਧਰ ਦੇ ਬਲਟਨ ਪਾਰਕ 'ਚ ਸਰਸੋ ਸੱਤਿਆਗ੍ਰਹਿ ਐਨ.ਜੀ.ਓ. ਵੱਲੋਂ ਜਾਗਰੁਕਤਾ ਅਭਿਆਨ ਚਲਾ ਕੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੁਕ ਕੀਤਾ ਗਿਆ, ਇਸ ਦੌਰਾਨ ਪਾਰਕ 'ਚ ਸੈਰ ਕਰਨ ਆਏ ਲੋਕਾ ਨੂੰ ਐਨ.ਜੀ.ਓ ਵੱਲੋਂ ਜੀ.ਐਮ ਸਰੋ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ, ਸੰਸਥਾ ਦੀ ਮੈਂਬਰ ਲਿਪਿਕਾ ਕੋਚਰ ਨੇ ਦੱਸਿਆ ਕਿ ਜੀ.ਐਮ ਸਰੋ ਦੀ ਵਰਤੋ ਨਾਲ ਹੋਣ ਵਾਲੀਆਂ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਬਾਰੇ ਲੋਕਾਂ ਨੂੰ ਦੱਸਿਆ ਗਿਆ। ਉਨ੍ਹਾਂ ਮੁਤਾਬਕ ਕਰੀਬ 38 ਦੇਸ਼ਾਂ ਨੇ ਇਸ 'ਤੇ ਖੇਤੀ ਅਤੇ ਪਾਬੰਦੀ ਲਗਾ ਦਿੱਤੀ ਹੈ ਜਦਕਿ ਸਾਡੇ ਦੇਸ਼ ਵੱਲੋਂ ਇਸ ਨੂੰ ਵਾਪਰਿਕ ਪੱਧਰ 'ਤੇ ਲਿਆਂਦਾ ਜਾ ਰਿਹਾ ਹੈ। ਐਨ.ਜੀ.ਓ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਦੀ ਖੇਤੀ 'ਤੇ ਰੋਕ ਲਗਾਈ ਜਾਵੇ।


Related News