ਪੰਚਕੂਲਾ ''ਚ ਬਣੇਗਾ ਇਕੋਨਾਮਿਕ ਡਿਵੈਲਪਮੈਂਟ ਪਲਾਨ, ਸੈਂਕੜਿਆਂ ਨੂੰ ਮਿਲੇਗਾ ਰੋਜ਼ਗਾਰ

12/12/2017 12:21:19 PM

ਪੰਚਕੂਲਾ (ਆਸ਼ੀਸ਼) : ਸ਼ਹਿਰ 'ਚ ਕਈ ਥਾਵਾਂ 'ਤੇ ਖਾਲੀ ਜ਼ਮੀਨ ਪਈ ਹੈ। ਹੁਣ ਇਸ ਦਾ ਸਹੀ ਇਸਤੇਮਾਲ ਕੀਤੇ ਜਾਣ ਦੀ ਪਲਾਨਿੰਗ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸ਼ਹਿਰ ਦਾ ਵਿਕਾਸ ਹੋਵੇਗਾ ਅਤੇ ਸਰਕਾਰ ਨੂੰ ਵੀ ਮਾਲੀਆ ਮਿਲੇਗਾ। ਪਹਿਲੀ ਵਾਰ ਸੂਬੇ 'ਚ ਪੰਚਕੂਲਾ ਸ਼ਹਿਰ ਦਾ ਇੰਟੀਗ੍ਰੇਟੇਡ ਇਕੋਨਾਮਿਕ ਡਿਵੈਲਪਮੈਂਟ ਪਲਾਨ ਬਣਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਮਕਸਦ ਸ਼ਹਿਰ ਦੀ ਡਿਵੈਲਪਮੈਂਟ ਚੰਡੀਗੜ੍ਹ ਸ਼ਹਿਰ ਵਰਗੀ ਕਰਨੀ ਹੈ। ਡਿਵੈਲਪਮੈਂਟ ਪਲਾਨ ਲਈ ਟਾਊਨ ਐਂਡ ਪਲਾਨਿੰਗ ਵਿਭਾਗ ਨੇ ਜ਼ਿਲਾ ਪੱਧਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਹਿਮਤੀ ਨਾਲ ਸ਼ਹਿਰ ਦਾ ਇਕ ਖਾਕਾ ਤਿਆਰ ਕੀਤਾ ਹੈ। ਪੂਰੇ ਸ਼ਹਿਰ 'ਚ ਕਿੱਥੇ-ਕਿੱਥੇ ਵਿਕਾਸ ਕੰਮ ਹੋ ਸਕੇਗਾ, ਇਸ ਦੇ ਲਈ ਵਿਭਾਗ ਵਲੋਂ ਕੰਸਲਟੈਂਸੀ ਕੰਪਨੀ ਨੂੰ ਇਸ ਮਹੀਨੇ ਦੇ ਅਖੀਰ ਤੱਕ ਕੰਮ ਅਲਾਟ ਕੀਤਾ ਜਾਵੇਗਾ। ਇਹ ਪੂਰੇ ਸ਼ਹਿਰ ਦਾ ਸਰਵੇ ਕਰੇਗੀ ਅਤੇ ਸਰਵੇ ਰਿਪੋਰਟ ਦੇ ਆਧਾਰ 'ਤੇ ਵਿਕਾਸ ਹੋਵੇਗਾ।


Related News