ਤੰਬਾਕੂਨੋਸ਼ੀ ਛੱਡਣ ਦਾ ਜ਼ਰੀਆ ਨਹੀਂ ਹੈ ਈ-ਸਿਗਰੇਟ

01/17/2018 4:31:28 PM

ਮੋਹਾਲੀ (ਨਿਆਮੀਆਂ) : ਇਲੈਕਟ੍ਰਾਨਿਕ ਸਿਗਰੇਟ ਕਿਸੇ ਪਾਸਿਓਂ ਵੀ ਸੁਰੱਖਿਅਤ ਨਹੀਂ ਤੇ ਨਾ ਹੀ ਇਹ ਤੰਬਾਕੂਨੋਸ਼ੀ ਛੱਡਣ ਦਾ ਜ਼ਰੀਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਤੇ ਵਾਰਡ ਨੰਬਰ 29 ਤੋਂ ਕੌਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀਆਂ  ਮੀਡੀਆ ਤੇ ਹੋਰ ਸਾਧਨਾਂ ਰਾਹੀਂ ਇਸ ਗੱਲ ਦਾ ਪ੍ਰਚਾਰ ਕਰ ਰਹੀਆਂ ਹਨ ਕਿ ਤੰਬਾਕੂਨੋਸ਼ੀ ਛੱਡਣ ਲਈ ਈ-ਸਿਗਰਟ ਕਾਰਗਰ ਹੈ, ਜਦਕਿ ਇਨ੍ਹਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। 
ਉਨ੍ਹਾਂ ਕਿਹਾ ਕਿ ਇਸ ਵਿਚ ਵੀ ਨਿਕੋਟੀਨ ਦੀ ਕੈਮੀਕਲ ਦੇ ਰੂਪ ਵਿਚ ਵਰਤੋਂ ਹੁੰਦੀ ਹੈ, ਜਿਸ ਕਾਰਨ ਇਸ ਨੂੰ ਵਰਤਣ ਵਾਲਾ ਇਸ ਦਾ ਆਦੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਈ-ਸਿਗਰਟ 'ਤੇ ਡਰੱਗਸ ਐਂਡ ਕਾਸਮੈਟਿਕ ਐਕਟ-1940 ਤਹਿਤ ਪਾਬੰਦੀ ਲਾਈ ਹੋਈ ਹੈ ਤੇ ਮੋਹਾਲੀ ਵਿਚ ਈ-ਸਿਗਰੇਟ ਵੇਚਣ ਦੇ ਦੋਸ਼ ਵਿਚ ਇਕ ਦੁਕਾਨਦਾਰ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਈ-ਸਿਗਰੇਟ ਨਾ ਤਾਂ ਨੈਸ਼ਨਲ ਡਰੱਗ ਅਥਾਰਟੀ ਵਲੋਂ ਮਾਨਤਾ ਪ੍ਰਾਪਤ ਹੈ ਤੇ ਨਾ ਹੀ ਖੁਰਾਕ ਤੇ ਡਰੱਗ ਪ੍ਰਸ਼ਾਸਨ ਤੋਂ।


Related News