ਉਮਰ ਢਲਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ ਛੋਟੀਆਂ,ਇਸ ਤਰ੍ਹਾਂ ਬੁਢਾਪੇ ''ਚ ਦਿਮਾਗ ਨੂੰ ਰੱਖੋ ਜਵਾਨ

12/08/2017 8:36:04 AM

ਨਵੀਂ ਦਿੱਲੀ - ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਮੇਂ ਦੇ ਨਾਲ-ਨਾਲ ਸਿਰਫ ਸਰੀਰ ਹੀ ਨਹੀਂ ਸਾਡਾ ਦਿਮਾਗ ਵੀ ਬੁੱਢਾ ਹੋਣ ਲੱਗਦਾ ਹੈ। ਇਕ ਨਵੀਂ ਖੋਜ ਵਿਚ ਦੱਸਿਆ ਗਿਆ ਹੈ ਕਿ ਬੁਝਾਰਤ ਸੁਲਝਾਉਣ ਨਾਲ ਬੁਢਾਪੇ ਵਿਚ ਵੀ ਦਿਮਾਗ ਜਵਾਨ ਰਹਿੰਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦਿਮਾਗ ਨੂੰ ਉਮਰ ਦੇ ਨਾਲ ਖਰਾਬ ਹੋਣ ਤੋਂ ਬਚਾਉਣ ਲਈ ਕੁਝ ਖਾਸ ਤਰ੍ਹਾਂ ਦੀਆਂ ਦਿਮਾਗੀ ਸਰਗਰਮੀਆਂ ਅਪਣਾਈਆਂ ਜਾ ਸਕਦੀਆਂ ਹਨ। ਕਈ ਖੋਜਾਂ ਵਿਚ ਸਾਹਮਣੇ ਆਇਆ ਹੈ ਕਿ ਨਵੀਂ ਭਾਸ਼ਾ ਸਿੱਖਣਾ, ਕ੍ਰਾਸਵਰਡ ਸੁਲਝਾਉਣਾ, ਪਜ਼ਲ (ਬੁਝਾਰਤ) ਖੇਡਣਾ ਅਜਿਹੀਆਂ ਜੋ ਦਿਮਾਗ ਨੂੰ ਲੰਮੇ ਸਮੇਂ ਤਕ ਤਰੋ-ਤਾਜ਼ਾ ਰੱਖਣ ਵਿਚ ਮਦਦਗਾਰ ਹੁੰਦੀਆਂ ਹਨ।


Related News