ਨਸ਼ੀਲੇ ਪਦਾਰਥਾਂ ਸਮੇਤ 2 ਨਸ਼ਾ ਤਸਕਰ ਕਾਬੂ

10/13/2017 4:06:43 PM

ਨਵਾਂਸ਼ਹਿਰ (ਤ੍ਰਿਪਾਠੀ) - ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਆਰਟਿੰਗਾ ਗੱਡੀ 'ਚ ਸਵਾਰ 2 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ, ਹੈਰੋਇਨ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਜਦ ਕਿ ਨਸ਼ੇ ਦੀ ਡਿਲੀਵਰੀ ਹਾਸਲ ਕਰਨ ਵਾਲੀ ਮਹਿਲਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਪੁਲਸ ਨੇ ਨਸ਼ੇ ਦੀ ਡਿਲੀਵਰੀ ਲਈ ਵਰਤੀ ਗਈ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਖਿਲਾਫ਼ ਵਿੰਢੀ ਜਾ ਰਹੀ ਮੁਹਿੰਮ ਤਹਿਤ ਏ. ਐੱਸ. ਆਈ. ਫੂਲ ਰਾਏ ਦੀ ਪੁਲਸ ਪਾਰਟੀ ਪੁਲ ਨਹਿਰ ਸਨਾਵਾਂ ਵਿੱਖੇ ਮੌਜੂਦ ਸੀ ਕਿ ਪੁਲਸ ਦੇ ਮੁਖਬਰ ਦੀ ਪੁਖਤਾ ਸੂਚਨਾ ਦੇ ਆਧਾਰ ਤੇ ਆਰਟਿਕਾ ਗੱਡੀ ਨੂੰ ਰੋਕ ਕੇ ਜਦੋਂ ਪੜਤਾਲ ਕੀਤੀ ਗਈ ਤਾਂ ਗੱਡੀ 'ਚੋਂ 263 ਗ੍ਰਾਮ ਨਸ਼ੀਲਾ ਪਦਾਰਥ, 50 ਗ੍ਰਾਮ ਹੈਰੋਇਨ ਅਤੇ 99 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਸ ਨੇ ਗੱਡੀ ਦੇ ਚਾਲਕ ਸੰਦੀਪ ਸ਼ਰਮਾ ਅਤੇ ਰਿਸ਼ਵ ਖਡਿਆਲ ਪੁੱਤਰ ਸੰਤੋÎਖ ਸਿੰਘ ਵਾਸੀ ਪ੍ਰੀਤਮ ਪੁਰਾ, ਸਰਸਵਤੀ ਬਿਹਾਰ ਨਾਰਥ ਵੈਸਟ ਨਵੀਂ ਦਿੱਲੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਮਹਿਲਾ ਤਸਕਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਇੰਸਪੈਕਟਰ ਸੁਰਿੰਦਰ ਚਾਂਦ ਨੇ ਦੱਸਿਆ ਕਿ ਉਕਤ ਰਿਸ਼ਵ ਖਡਿਆਲ ਮਹਿਲਾ ਅਮ੍ਰਿਤਪਾਲ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਦੌਲਤਪੁਰ ਥਾਣਾ ਸਦਰ ਨਵਾਂਸ਼ਹਿਰ ਨੂੰ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਦੇਣ ਲਈ ਆਏ ਸਨ ਜਦੋਕਿ ਪੁਲਸ ਨੇ ਪੁਖਤਾ ਸੂਚਨਾ ਦੇ ਆਧਾਰ ਤੇ ਦੌਲਤਪੁਰ ਵਿੱਖੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਕਤ ਔਰਤ ਪੈਸਿਆ ਵਾਲਾ ਲਿਫਾਫਾ ਸੁੱਟ ਕੇ ਹਨੇਰੇ ਦਾ ਲਾਭ ਲੈਂਦੀ ਹੋਈ ਫਰਾਰ ਹੋ ਗਈ। ਪੁਲਸ ਨੇ ਦੱਸਿਆ ਕਿ ਉਕਤ ਮਹਿਲਾ ਤੇ ਖਿਲਾਫ਼ ਪਹਿਲਾ ਵੀ ਮਾਮਲੇ ਦਰਜ ਹਨ। ਇੰਸਪੈਕਟਰ ਚਾਂਦ ਨੇ ਦੱਸਿਆ ਕਿ ਗ੍ਰਿਫਤਾਰ ਰਿਸ਼ਵ ਖਡਿਆਲ, ਚਾਲਕ ਸੰਦੀਪ ਸ਼ਰਮਾ ਅਤੇ ਫਰਾਰ ਹੋਈ ਮਹਿਲਾ ਅਮ੍ਰਿਤਪਾਲ ਕੌਰ ਦੇ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News