ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

06/27/2017 1:40:03 AM

ਅੰਮ੍ਰਿਤਸਰ,   (ਅਰੁਣ)- ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 6 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਤਰਸਿੱਕਾ ਦੀ ਪੁਲਸ ਨੇ 60 ਨਸ਼ੀਲੀਆਂ ਗੋਲੀਆਂ ਸਮੇਤ ਪਵਿੱਤਰ ਸਿੰਘ ਵਾਸੀ ਰਾਏਪੁਰ ਕਲਾਂ, ਥਾਣਾ ਮਜੀਠਾ ਦੀ ਪੁਲਸ ਨੇ 11250 ਐੱਮ.ਐੱਲ. ਸ਼ਰਾਬ ਸਮੇਤ ਬਲਕਾਰ ਸਿੰਘ ਵਾਸੀ ਸੋਹੀਆਂ ਕਲਾਂ, ਥਾਣਾ ਚਾਟੀਵਿੰਡ ਦੀ ਪੁਲਸ ਨੇ 22500 ਐੱਮ.ਐੱਲ. ਸਮੇਤ ਸਕੱਤਰ ਸਿੰਘ ਵਾਸੀ ਗੁਰਵਾਲੀ, ਥਾਣਾ ਕੰਟੋਨਮੈਂਟ ਦੀ ਪੁਲਸ ਨੇ 84 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਜਗਤਾਰ ਸਿੰਘ ਵਾਸੀ ਗ੍ਰੀਨ ਸਿਟੀ, ਥਾਣਾ ਛੇਹਰਟਾ ਦੀ ਪੁਲਸ ਨੇ 180 ਨਸ਼ੀਲੀਆਂ ਗੋਲੀਆਂ ਸਮੇਤ ਗੁਰਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਾਲੇ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 1 ਗ੍ਰਾਮ ਹੈਰੋਇਨ 30 ਹਜ਼ਾਰ ਨਕਦ ਦੋ ਮੋਬਾਇਲ ਫੋਨਾਂ ਸਮੇਤ ਐਕਟਿਵਾ ਸਵਾਰ ਔਰਤ ਲੱਛਮੀ ਪਤਨੀ ਅਨਿਲ ਕੁਮਾਰ ਵਾਸੀ ਏਕਤਾ ਨਗਰ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ। 


Related News