ਲੜਕੀ ਨਾਲ ਦੁਸ਼ਕਰਮ ਦੀ ਕੋਸ਼ਸ, ਮਾਮਲਾ ਦਰਜ

Monday, July 17, 2017 6:05 PM
ਲੜਕੀ ਨਾਲ ਦੁਸ਼ਕਰਮ ਦੀ ਕੋਸ਼ਸ, ਮਾਮਲਾ ਦਰਜ

ਰੂਪਨਗਰ - ਥਰਮਲ ਪਲਾਂਟ ਘਨੌਲੀ ਤੋਂ ਆਈ. ਆਈ. ਟੀ ਰੂਪਨਗਰ ਤੱਕ ਲਿਫਟ ਮੰਗਣ ਤੇ ਇੱਕ ਲੜਕੀ ਨਾਲ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਦੁਸ਼ਕਰਮ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਲੜਕੀ ਦੀ ਸ਼ਿਕਾਇਤ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰ ਕਰ ਦਿੱਤੀ। ਪੀੜਤ ਲੜਕੀ ਜੋ ਮੂਲ ਨਿਵਾਸੀ ਰਾਜਸਥਾਨ ਤੋਂ ਹੈ ਅਤੇ ਇਥੇ ਵੀਨਸ ਹਾਊਸ ਆਈ. ਆਈ. ਟੀ. 'ਚ ਰਹਿ ਰਹੀ ਹੈ ਉਸਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਥਰਮਲ ਪਲਾਂਟ ਘਨੌਲੀ ਤੋ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਕੋਟਬਾਲਾ ਤੋ ਆਈ. ਆਈ. ਟੀ. ਰੂਪਨਗਰ ਤੱਕ ਜਾਣ ਲਈ ਲਿਫਟ ਲਈ ਸੀ, ਪਰੰਤੂ ਅਰੋਪੀ ਵਿਅਕਤੀ ਉਸਨੂੰ ਇੱਕ ਸੁੰਨਸਾਨ ਜਗਾਹ ਤੇ ਲੈ ਗਿਆ ਅਤੇ ਉਸਦੇ ਨਾਲ ਕਥਿਤ ਤੌਰ ਤੇ ਦੁਸ਼ਕਰਮ ਦੀ ਕੋਸ਼ਸ ਕੀਤੀ। ਪੁਲਸ ਨੇ ਸ਼ਕਾਇਤ ਦੇ ਅਧਾਰ ਤੇ ਅਰੋਪੀ ਇਕਬਾਲ ਸਿੰਘ ਤੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!