ਧਾਰਮਿਕ ਸਮਾਗਮ ''ਚ ਹਿੱਸਾ ਲੈਣ ਗਿਆ ਨੌਜਵਾਨ ਨਹਿਰ ''ਚ ਰੁੜ੍ਹਿਆ

06/27/2017 4:05:24 AM

ਸ਼ਹਿਣਾ(ਸਿੰਗਲਾ)—ਪਿੰਡ ਵਿਧਾਤੇ ਵਿਖੇ ਨਹਿਰ ਦੇ ਪਾਣੀ ਦੇ ਤੇਜ਼ ਵਹਾਅ 'ਚ ਇਕ ਨੌਜਵਾਨ ਰੁੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ 'ਚ ਇਕ ਧਾਰਮਿਕ ਸਮਾਗਮ ਸੀ, ਜਿਸ ਵਿਚ ਭਦੌੜ ਤੋਂ 3 ਨੌਜਵਾਨ ਭਾਗ ਲੈਣ ਪੁੱਜੇ ਸਨ। ਸਮਾਗਮ 'ਚ ਭਾਗ ਲੈਣ ਉਪਰੰਤ ਅਤੇ ਲੰਗਰ ਛਕਣ ਤੋਂ ਪਿੱਛੋਂ ਉਨ੍ਹਾਂ ਸ਼ਹਿਣਾ ਨਹਿਰ 'ਚ ਨਹਾਉਣ ਦਾ ਪ੍ਰੋਗਰਾਮ ਬਣਾ ਲਿਆ। ਅਜੇ ਇਸ ਨਹਿਰ 'ਚ ਰੌਸ਼ਨ ਸਿੰਘ ਪੁੱਤਰ ਮੇਲਾ ਸਿੰਘ (27-28) ਨੇ ਨਹਾਉਣ ਲਈ ਛਾਲ ਮਾਰੀ ਸੀ ਕਿ ਬਾਕੀ 2 ਨੌਜਵਾਨਾਂ ਨੇ ਵੀ ਨਾਲ ਹੀ ਨਹਿਰ 'ਚ ਛਾਲ ਮਾਰ ਦਿੱਤੀ ਤੇ ਬਚ ਗਏ। ਜਦੋਂਕਿ ਰੌਸ਼ਨ ਸਿੰਘ ਡੁੱਬ ਗਿਆ।  ਥਾਣਾ ਟੱਲੇਵਾਲ ਦੇ ਐੈੱਸ.ਐੈੱਚ.ਓ. ਨਾਇਬ ਸਿੰਘ ਨੇ ਕਿਹਾਕਿ ਰੌਸ਼ਨ ਸਿੰਘ ਦੀ ਤਲਾਸ਼ ਲਈ ਗੋਤਾਖੋਰ, ਪੁਲਸ ਪਾਰਟੀ ਅਤੇ ਇਲਾਕੇ ਭਰ ਦੇ ਨੌਜਵਾਨ ਲੱਗੇ ਹੋਏ ਹਨ। ਖਬਰ ਲਿਖਣ ਤੱਕ ਰੌਸ਼ਨ ਸਿੰਘ ਦੀ ਕੋਈ ਸੂਹ ਨਹੀਂ ਮਿਲੀ ਸੀ। ਰੌਸ਼ਨ ਸਿੰਘ ਭਦੌੜ 'ਚ ਇਲੈਕਟ੍ਰਾਨਿਕ ਦਾ ਕੰਮ ਕਰਦਾ ਸੀ।


Related News