ਨਾਲੀਆਂ ਦਾ ਜਾਮ ਹੋਇਆ ਪਾਣੀ ਦੁਕਾਨਾਂ ''ਚ ਦਾਖਲ, ਦੁਕਾਨਦਾਰ ਪ੍ਰੇਸ਼ਾਨ

06/26/2017 7:53:57 AM

ਨਡਾਲਾ, (ਸ਼ਰਮਾ)- ਕਸਬਾ ਨਡਾਲਾ 'ਚ ਪ੍ਰਸ਼ਾਸਨਿਕ ਢਾਂਚਾ ਅਜੇ ਤਕ ਵੀ ਬਹਾਲ ਨਾ ਹੋਣ ਕਰਕੇ ਕਸਬੇ ਦੇ ਲੋਕ ਡਾਢੇ ਪ੍ਰੇਸ਼ਾਨ ਹਨ ਅਤੇ ਭਾਰੀ ਮੁਸੀਬਤਾਂ ਨਾਲ ਜੂਝ ਰਹੇ ਹਨ। ਕਸਬਾ ਨਡਾਲਾ ਦਾ ਕੋਈ ਵਾਲੀ ਵਾਰਸ ਨਹੀਂ ਅਤੇ ਅਨੇਕਾਂ ਸਮੱਸਿਆਵਾਂ ਨਾਲ ਇਥੋਂ ਦੇ ਲੋਕ ਜੂਝ ਰਹੇ ਹਨ। ਨਾਲੀਆਂ ਕਾਫੀ ਲੰਬੇ ਸਮੇਂ ਤੋਂ ਨਾ ਬਣਨ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਾਲੀਆਂ ਨੱਕੋ-ਨੱਕ ਭਰੀਆਂ ਹੋਣ ਕਰਕੇ ਨਾਲੀਆਂ ਦਾ ਗੰਦਾ ਪਾਣੀ ਜਾਮ ਹੋ ਕੇ ਲੋਕਾਂ ਦੀਆਂ ਦੁਕਾਨਾਂ ਵਿਚ ਵੜ ਰਿਹਾ ਹੈ, ਜਿਸ ਨੇ ਦੁਕਾਨਦਾਰਾਂ ਦਾ ਜੀਉਣਾ ਦੁਰਲਭ ਕਰ ਰੱਖਿਆ ਹੈ। ਨਡਾਲਾ-ਸੁਭਾਨਪੁਰ ਸੜਕ 'ਤੇ ਸਥਿਤ ਜੇ. ਪੀ. ਆਟੋ ਸਪੇਅਰ ਦੇ ਮਾਲਕ ਮਨਦੀਪ ਸਿੰਘ ਰੂਬੀ ਨੇ ਦੱਸਿਆ ਕਿ ਟੈਲੀਫੋਨ ਐਕਸਚੇਂਜ ਦੇ ਕੋਲ ਲੰਘਦੇ ਨਾਲੇ ਉਪਰ ਰੱਖਿਆ ਸਲੈਬ ਟੁੱਟ ਕੇ ਨਾਲੇ 'ਚ ਡਿੱਗ ਜਾਣ ਨਾਲ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਾਲ ਰੁਕ ਕੇ ਜਾਮ ਹੋਇਆ ਪਾਣੀ ਤੇ ਦੁਕਾਨ ਵਿਚ ਵੜ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਅਧਿਕਾਰੀ ਸਾਡੀ ਸਾਰ ਨਹੀਂ ਲੈ ਰਿਹਾ।
ਕੀ ਕਹਿੰਦੇ ਨੇ ਏ. ਡੀ. ਸੀ.- ਇਸ ਸਬੰਧੀ ਏ. ਡੀ. ਸੀ. ਕਪੂਰਥਲਾ ਅਵਤਾਰ ਸਿੰਘ ਭੁੱਲਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀ. ਡੀ. ਪੀ. ਓ. ਨਡਾਲਾ ਦੀ ਡਿਊਟੀ ਲਗਾ ਦਿੱਤੀ ਹੈ ਤੇ ਜਲਦੀ ਹੀ ਨਡਾਲਾ ਕਸਬੇ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ। ਹੁਣ ਦੇਖਣਾ ਇਹ ਹੈ ਕਿ ਕਸਬਾ ਨਡਾਲਾ ਦੇ ਭਾਗ ਕਦੋਂ ਖੁਲਣਗੇ ਜਾਂ ਫਿਰ ਨਡਾਲਾ ਦੇ ਲੋਕਾਂ ਨੂੰ ਫਿਲਹਾਲ ਲਾਰਿਆਂ ਵਾਲੀ ਨੀਤੀ ਨਾਲ ਡੰਗ ਟਪਾਉੁਣਾ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Related News