ਸਾਬਕਾ ਮੰਤਰੀ ਦੀ ਯਾਦ ''ਚ ਅਧੀਨ ਚੌਕ ਤੇ ਬਸਪਾ ਵਰਕਰਾਂ ਨੇ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਕੀਤੀ ਸਥਾਪਿਤ

10/20/2017 4:53:07 PM


ਬੁਢਲਾਡਾ (ਬਾਂਸਲ, ਮਨਚੰਦਾ) : ਸਥਾਨਕ ਸ਼ਹਿਰ ਅੰਦਰ ਨਗਰ ਕੌਸਲ ਵੱਲੋਂ ਨਿਰਮਾਣ ਅਧੀਨ ਸਾਬਕਾ ਮੰਤਰੀ ਸਵਰਗੀ ਹਿੱਤ ਅਭਿਲਾਸ਼ੀ ਦੀ ਯਾਦ 'ਚ ਚੌਕ ਉੱਪਰ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਸਥਿਤੀ ਤਨਾਅਪੂਰਣ ਬਣੀ ਹੋਈ ਹੈ। ਐੱਸ. ਡੀ. ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋ ਨੇ ਦੋਵੇਂ ਧਿਰਾਂ ਦੇ ਪੱਖ ਸੁਣਨ ਲਈ ਨਗਰ ਕੌਸਲ ਅਤੇ ਦੂਸਰੀ ਧਿਰ ਨੂੰ 24 ਅਕਤੂਬਰ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ। ਵਰਣਨਯੋਗ ਹੈ ਕਿ 10 ਜੂਨ 2015 ਨੂੰ ਸਾਬਕਾ ਸਵਰਗੀ ਮੰਤਰੀ ਹਿੱਤ ਅਭਿਲਾਸ਼ੀ ਦੀ ਯਾਦ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੇ ਨਾਮ 'ਤੇ ਚੌਕ ਸਥਾਪਨਾ ਕਰਨ ਲਈ ਉਸ ਸਮੇਂ ਦੇ ਤਤਕਾਲੀ ਸਥਾਨਕ ਸਰਕਾਰ ਮੰਤਰੀ ਅਨੀਲ ਜੋਸ਼ੀ ਵੱਲੋਂ ਚੌਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ, ਜਿਸਦਾ ਨਗਰ ਕੌਸਲ ਵੱਲੋਂ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਪਰ ਸ਼ਹਿਰ ਦੇ ਦਲਿਤ ਭਾਈਚਾਰੇ ਦੇ ਲੋਕ ਇਹ ਚੌਕ ਸੰਵਿਧਾਨ ਦੇ ਨਿਰਮਾਤਾ ਡਾਂ. ਭੀਮ ਰਾਓ ਅੰਬੇਦਕਰ ਦਾ ਬੁੱਤ ਸਥਾਪਿਤ ਕਾਇਮ ਕਰਨਾ ਚਾਹੁੰਦੇ ਸਨ। ਦੋਵੇ ਧਿਰਾਂ ਵਿਚਕਾਰ ਚੌਕ ਨੂੰ ਲੈ ਕੇ ਸਹਿਮਤੀ ਨਾ ਹੋਣ ਕਾਰਨ ਸਥਾਨਕ ਪ੍ਰਸ਼ਾਸਨ ਵੱਲੋਂ ਨਵ ਨਿਰਮਾਣ ਚੌਕ ਤੋਂ ਦੂਰੀ ਬਣਾਉਣ ਦੀ ਹਦਾਇਤ ਕੀਤੀ ਗਈ ਪਰ ਅੱਜ ਸ੍ਰੀ ਵਿਸ਼ਵਕਰਮਾ ਦਿਵਸ ਮੌਕੇ 'ਤੇ ਬਸਪਾ ਦੇ ਸੀਨੀਅਰ ਨੇਤਾ ਸ਼ੇਰ ਸਿੰਘ ਸ਼ੇਰ ਅਤੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਭੀਖੀ ਦੀ ਅਗਵਾਈ 'ਚ ਚੌਕ ਉੱਪਰ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਸਥਾਪਤ ਕਰ ਦਿੱਤੀ। ਸਥਿਤੀ ਤਣਾਅਪੂਰਨ ਹੁੰਦੀਆ ਦੇਖ ਛੁੱਟੀਆ ਦੇ ਕਾਰਨ ਇਹ ਮਾਮਲਾ ਸੋਮਵਾਰ ਤੱਕ ਚਲਾ ਗਿਆ ਹੈ। ਡੀ. ਐੱਸ. ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਦਕਰ ਦੇ ਸਥਾਪਤ ਕੀਤੇ ਮੂਰਤੀ ਵਾਲੇ ਚੌਕ ਉੱਪਰ ਪੁਲਸ ਫੋਰਸ ਤਾਇਨਾਤ ਕੀਤੀ। ਅੱਜ ਗੁਰੂ ਵ੍ਹਿਕਰਮਾ ਦਿਵਸ ਦੇ ਮੌਕੇ ਇਸ ਚੌਕ ਉੱਪਰ ਬਾਬਾ ਸਾਹਿਬ ਦੀ ਪੱਕੇ ਤੌਰ ਤੇ ਸਥਾਪਤ ਕਰ ਦਿੱਤੀ ਅਤੇ ਚੌਕ ਦਾ ਨਾਮ ਬਾਬਾ ਸਾਹਿਬ ਦੇ ਨਾਮ ਤੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਚੌਕ ਦੇ ਨਿਰਮਾਣ ਲਈ ਨਗਰ ਕੌਸਲ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਲੱਧਾ ਸਿੰਘ, ਗੁਰਜੰਟ ਸਿੰਘਠ ਬਰੇ, ਭੋਲਾ ਸਿੰਘ, ਸੋਹਣ ਸਿੰਘ ਹਾਜ਼ਰ ਸਨ।


Related News